ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਹੁੰਦੀ ਹੈ, ਕਿਸੇ ਦੀ ਛੋਟੀ ਕਿਸੇ ਦੀ ਹੁੰਦੀਓ ਨਹੀਂ; ਹਾਂ, ਇੱਕ
ਗੱਲ ਵਿੱਚ ਏਹ ਸਾਰੇ ਬਰਾਬਰ ਹਨ, ਕਿ ਚਾਰ ਹੱਥ ਹੁੰਦੇ ਹਨ,
ਅਗਲੇ ਪਿਛਲੇ ਚਾਰੇ ਪੰਜੇ ਬਰਾਬਰ ਚਲਦੇ ਹਨ, ਮਨੁੱਖ ਦੇ
ਹੱਥ ਵਾਕਰ ਹੱਥ, ਉਹੋ ਜਿਹੀਆਂ ਉਂਗਲੀਆਂ, ਉਹੋ ਜਿਹਾ
ਅੰਗੂਠਾ, ਇਨਾਂ ਨਾਲ ਹੋਰ ਵਸਤੂ ਨੂੰ ਫੜ ਲੈਂਦੇ ਹਨ, ਇਸ
ਨੂੰ ਚੁਹੱਥਾ ਜੰਤੂ ਕਹਣਾ ਚਾਹੀਏ, ਜਿੱਥੇ ਹੋਰ ਜੰਤੂ ਚੜ ਨਹੀਂ
ਸਕਦੇ,ਇਨ੍ਹਾਂ ਹੀ ਹੱਥਾਂ ਦੇ ਸਹਾਰੇ ਨਾਲ ਬੇ ਲਾਗ ਅਤੇ ਬੇ-
ਧੜਕ ਚੜ ਜਾਂਦੇ ਹਨ। ਇਹ ਗੱਲ ਬੀ ਸਾਰਿਆਂ ਵਿੱਚ ਦੇਖੀ
ਜਾਂਦੀ ਹੈ, ਕਿ ਭਾਂਤ ਭਾਂਤ ਦੇ ਲੁੱਚਪੁਣੇ ਕਰਦੇ ਹਨ, ਲੋਕਾਂ ਦੇ
ਸੁਆਂਗ ਲਾਉਂਦੇ ਹਨ। ਇਹ ਗੱਲ ਡਾਢੀ ਹੈ, ਕਿ ਜੋ ਕੁਝ
ਦੇਖਦੇ ਹਨ, ਫੇਰ ਓਵੇਂ ਉਹੀਓ ਕਰਨ ਲੱਗ ਪੈਂਦੇ ਹਨ॥
ਜੋ ਬਾਂਦਰ ਇਸ ਦੇਸ ਵਿਖੇ ਬਾਹਲੇ ਦਿੱਸਦੇ ਹਨ, ਉਨਾਂ
ਦਾ ਡੀਲ ਵਿਚਲੇ, ਮੇਲ ਦਾ ਹੁੰਦਾ ਹੈ, ਲੰਮੀ ਪੂਛ, ਭੂਰੀ ਜਿਹੀ
ਪਿੱਠ ਲੱਤਾਂ ਅਤੇ ਹੋਰ ਬਾਕੀ ਦਾ ਧੜ ਭੂਸਲਾ ਜਿਹਾ, ਕਾਲੀ-
ਆਂ ਹਥੇਲੀਆਂ । ਬਾਂਦਰ ਜੁਆਨੀ ਪੁਰ ਆਉਂਦਾ ਹੈ, ਤਾਂ ਉਸ
ਦਾ ਮੂੰਹ ਬਾਂਦਰੀ ਦੇ ਮੂੰਹ ਕੋਲੋਂ ਸੰਘਣਾ ਲਾਲ ਹੋ ਜਾਂਦਾ ਹੈ।
ਇਹ ਅਚਰਜ ਜੰਤੂ ਹੈ, ਜਿੱਥੇ ਬਾਹਲੇ ਹੁੰਦੇ ਹਨ, ਉੱਥੇ ਇੱਕ
ਪੱਦਰ ਹੁੰਦਾ ਹੈ। ਹਿੰਦੂ ਇਸਨੂੰ ਪਵਿੱਤ੍ਰ ਜੰਤੂ ਜਾਣਦੇ ਹਨ।