(੨੫)
ਦਿਸਦਾ ਹੈ, ਕਿ ਜਿਹਾ ਇਰਿੰਡ ਦਾ ਇੱਕ ਵੱਡਾ ਸਾਰਾ ਭੂਰਾ ਫਲ
ਹੁੰਦਾ ਹੈ, ਹੁਣ ਵੈਰੀ ਇਸ ਪੁਰ ਧਾਵਾਂ ਕਰੇ, ਤਾਂ ਕੀ ਕਰੇ? ਇਸ
ਨੂੰ ਆਪਣੇ ਬਲ ਦੀ ਆਪ ਬੀ ਖਬਰ ਹੈ । ਦੇਖੋ, ਸੁੰਗੜ ਜਾਂਦਾ ,
ਹੈ, ਤਾਂ ਅੱਗ ਯਾ ਪਾਣੀ ਪਾਏ ਬਿਨਾ ਖੁਲਦਾ ਨਹੀਂ। ਮਦੀਨ
ਆਪਣਿਆਂ ਬੱਚਿਆਂ ਨੂੰ ਬਹੁਤ ਚਾਹੁੰਦੀ ਹੈ, ਬੱਚੇ ਬਹੁਤ ਸਾਰੇ
ਹੁੰਦੇ ਹਨ, ਸਬਨਾਂ ਦੀ ਉਹੀਓ ਸਾਰ ਲੈਂਦੀ ਹੈ। ਇਨ੍ਹਾਂ ਦੀ
ਹਾਰ ਅਚਰਜ ਸੁੰਹਣੀ ਹੁੰਦੀ ਹੈ, ਪਿੱਠ ਪੁਰ ਨਿੱਕੇ ਨਿੱਕੇ
ਝੱਗੇ ਕੰਡੇ ਗੁਲਾਬੀ ਮੂੰਹ, ਮੀਟੀਆਂ ਹੋਈਆਂ ਅੱਖਾਂ॥
ਇਹ ਜਨੌਰ ਦਿਨ ਨੂੰ ਘੱਟ ਦਿਸਦਾ ਹੈ,ਸੰਧਯਾ ਵੇਲੇ
ਬਾਹਰ ਨਿੱਕਲਦਾ ਹੈ, ਜਿੰਉ ਜਿੰਉ ਰਾਤ ਹੁੰਦੀ ਹੈ, ਤਿੰਉ ਤਿੰਉ
ਉਸ ਦਾ ਚਿੱਤ ਪ੍ਰਸੰਨ ਹੁੰਦਾ ਹੈ, ਭੋਜਨ ਦੀ ਟੋਲ ਵਿਖੇ ਇਧਿਰ
ਉਧਿਰ ਦੌੜਦਾ ਫਿਰਦਾ ਹੈ, ਛੋਟੇ ਛੋਟੇ ਕੀੜੇ, ਫਲ ਜੜੀ ਬੂਟੀ
ਦਸਦਾ ਖਾੱਜਾ ਹੈ, ਸੱਪ ਡੱਡੂ ਕਿਰਲੀ ਨੂੰ ਬੀ ਖਾ ਜਾਂਦਾ ਹੈ,
ਇਸਦੇ ਦੰਦ ਤਾਂ ਨਿੱਕੇ ਨਿੱਕੇ ਹੁੰਦੇ ਹਨ, ਪਰ ਸ਼ਿਕਾਰ ਨੂੰ
ਹੱਡੀਆਂ ਸਣੇ ਇੱਕੁਰ ਚੱਥ ਜਾਂਦਾ ਹੈ, ਜਿੰਉ ਘੋੜਾ ਗਾਜਰ
ਨੂੰ ਚੱਬ ਜਾਂਦਾ ਹੈ। ਇਸਦਾ ਲਾਂਹਗਾ ਬਾਹਲਾ ਕੀੜਿਆਂ ਪੁਰ
ਇਹਨੂੰ ਕੀੜੇ ਖਾਣਾ ਕਹਣਾ ਚਾਹੀਦਾ ਹੈ । ਕਿਰਮਭੁੱਖੀ
ਜਨੌਰ ਹੋਰ ਬੀ ਬਹੁਤ ਹਨ, ਜਿਹਾ ਕਿ ਚਕਚੂੰਦਰ ਆਦਿਕ ॥