ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਲਾਉਂਦੀ ਹੈ, ਪਲਟੀਆਂ ਖਾਂਦੀ ਹੈ, ਪਰ ਬਾਹਲਿਆਂ ਪੰਖੀਆਂ
ਦੇ ਬਰਾਬਰ ਵਾਉ ਵਿਖੇ ਚਿਰ ਤਕ ਟਿਕ ਨਹੀਂ ਸਕਦੀ।।
ਚਾਮਚਿੱਟ ਬਹੁਤੀਆਂ ਤਰਾਂ ਦੇ ਹਨ, ਕਈ ਮੇਵੇ ਖਾਂਦੇ ਹਨ,
ਕਈ ਕੀੜੇ ਮਕੌੜੇ, ਪਰ ਸਧਾਰਣ ਮਚਿੱਟ ਹਰ ਥਾਂ ਹੁੰਦੀ
ਹੈ, ਸੰਧਯਾ ਦੇ ਵੇਲੇ ਜਦ ਚਾਹੋ, ਦੇਖ ਸਕਦੇ ਹੋ। ਲਓ, ਉਹ
ਲੋਇ ਦੇ ਦੁਆਲੇ ਚੱਕਰ ਲਾ ਰਹੀ ਹੈ, ਇਸਨੂੰ ਡਰਾਓ ਨਹੀਂ,
ਇਹ ਮੱਛਰ ਫੜਦੀ ਹੈ । ਮੱਛਰਾਂ, ਗੁੱਤੀ ਅਤੇ ਹੋਰਨਾਂ ਤਰਾਂ
ਦਿਆਂ ਕੀੜਿਆਂ ਨਾਲ ਗੁਜ਼ਾਰਾ ਕਰਦੀ ਹੈ, ਉਹ ਅਤਿ ਛੇਤੀ
ਨਾਲ ਸਾਡੇ ਪਾਸੋਂ ਲੰਘ ਜਾਂਦੀ ਹੈ, ਤਾਂ ਇਸੇ ਸ਼ਿਕਾਰ ਦੀ ਭਾਲ
ਵਿੱਚ ਹੁੰਦੀ ਹੈ। ਸਭਿਆਰ ਸੁਲੱਖਣੀ ਉਹ ਸੰਧਯਾ ਹੈ, ਜਦ
ਇਸਨੂੰ ਬਹੁਤ ਸਾਰੇ ਕੀੜੇ ਮਿਲ ਜਾਣ। ਸਿਆਲ ਵਿਖੇ
ਇਸਦਾ ਸ਼ਿਕਾਰ ਘੱਟ ਦੇਖਣ ਵਿੱਚ ਆਉਂਦਾ ਹੈ, ਤਾਂ ਕਈ-
ਮਾਂ ਦਿਨਾਂ ਤਕ ਬਰਾਬਰ ਸੁੱਤੀ ਰੰਹਦੀ ਹੈ। ਸੰਧਯਾ ਤੇ ਮੁਹਰੇ
ਕਦੇ ਨਹੀਂ ਨਿੱਕਲਦੀ । ਦਿਨ ਨੂੰ ਅਨੇਰਿਆਂ ਛੇਕਾਂ ਵਿਖੇ ਛੱਤਾਂ
ਦਿਆਂ ਪੂੰਜਿਆਂ ਵਿਖੇ, ਸੰਘਣੀ ਛਾਉਂਦਾਰ ਰੁੱਖ ਵਿਖੇ, ਕਿਸੇ
ਕੰਧ ਯਾ ਕਿਸੇ ਮਹਲ ਦੀ ਤ੍ਰੇੜ ਵਿਖੇ ਚੰਬੜੀ ਹੋਈ ਹੁੰਦੀ ਹੈ।
ਇਸਦਾ ਸੌਣਾ ਬੀ ਜਗਤ ਕੋਲੋਂ ਵੱਖਰਾ ਹੈ, ਸਿਰ ਹੇਠਾਹਾਂ
ਕਰਦੀ ਹੈ, ਇੱਕ ਪੰਜੇ ਨਾਲ ਕਿਸੇ ਵਸਤੂ ਨੂੰ ਫੜ ਲੈਂਦੀ ਹੈ,