ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਵਸਤੁ ਪਾਸ ਹੁੰਦੀ ਹੈ, ਤਾਂ ਉਵੇਂ ਖੰਭਾਂ ਨੂੰ ਪਰਤੀਤ ਹੋ ਜਾਂਦਾ ਹੈ,
ਝੱਟ ਬਚਕੇ ਨਿੱਕਲ ਜਾਂਦੀ ਹੈ। ਬੁੱਧਿਮਾਨਾਂ ਨੈ ਇਨ੍ਹਾਂ ਗੱਲਾਂ ਨੂੰ
ਸਿੱਧ ਕੀਤਾ ਹੈ, ਪਰ ਅਚਰਜ ਬੇਤਰਸੀ ਨਾਲ, ਕਈਆਂ ਚਾਮ-
ਚਿੱਟਾਂ ਨੂੰ ਫੜਕੇ ਉਨਾਂ ਦੇ ਆਨੇ ਕੱਢ ਚਾਏ, ਫੇਰ ਇੱਕ ਦਲਾ-
ਨ ਵਿਖੇ ਇਧਿਰ ਉਧਿਰ ਡੋਰਾਂ ਤਾਂਣ ਦਿੱਤੀਆਂ, ਇਨਾਂ ਵਿਚਾ-
ਰਿਆਂ ਜਨੌਰਾਂ ਨੂੰ ਅੰਨੇ ਕਰਕੇ ਛੱਡ ਦਿਤਾ, ਵੇਖਿਆ, ਕਿ ਉਹ
ਚੰਗੀ ਤਰਾਂ ਉਡਾਰੀਆਂ ਮਾਰਦੀਆਂ ਫਿਰਦੀਆਂ ਹਨ ਡੋਰਾ
ਨਾਲ ਰਤੀ ਨਹੀਂ ਟੱਕਰਦੀਆਂ, ਇਸ ਲਈ ਕਿ ਜਦ ਡੋਰਾਂ
ਦੇ ਕੋਲ ਆਉਂਦੀਆਂ ਸਨ, ਤਾਂ ਇਨ੍ਹਾਂ ਦਿਆਂ ਕੂਲਿਆਂ ਖੰਭਾਂ ਨੂੰ
ਉਵੇਂ ਪਰਤੀਤ ਹੋਜਾਂਦਾ ਸਾ।।

'ਪੰਖੇਰੂਆਂ ਦਾ ਹਾਲ॥

ਕੁੱਕੜ ॥

ਕੁੱਕੁੜ ਕੁੱਕੜੀ ਬਹੁਤ ਪਰਸਿੱਧ ਹਨ, ਵਧੇਰੇ ਚਿਨ ਚੱਕਰ
ਦੱਸਣ ਦੀ ਲੋੜ ਨਹੀਂ, ਜਿਸ ਦੇਸ ਵਿਖੇ ਜਾਓ, ਉੱਥੇ ਹੀ ਫਿਰ-
ਦੇ ਦਿੱਸਦੇ ਹਨ; ਕੁੱਤਿਆਂ, ਬਿੱਲੀਆਂ, ਘੋੜਿਆਂ, ਬਲਦਾਂ ਵਾਂ