ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਕਰ ਜਿੱਥੇ ਮਨੁੱਖ ਰਹ ਸਕਦਾ ਹੈ, ਉੱਥੇ ਏਹ ਬੀ ਮਿਲਦੇ ਹਨ।
ਸਬਨਾਂ ਪੰਛੀਆਂ ਵਿੱਚੋਂ ਇਸ ਜਨੌਰ ਤੇ ਵਧੀਕ ਲਾਭ ਹਨ ॥
ਕੁੱਕੜ ਵਡਾ ਵਰਿਆਮ ਅਤੇ ਸੁੰਹਣਾ ਹੈ, ਜਾਂ ਉਹ ਆਪ-
ਣੀਆਂ ਕੁੱਕੜੀਆਂ ਦੀ ਟੋੱਲੀ ਨੂੰ ਨਾਲ ਲੈ ਆਕੜਕੇ ਚਲਦਾ
ਹੈ, ਤਾਂ ਅਜੇਹਾ ਪਰਤੀਤ ਹੁੰਦਾ ਹੈ, ਕਿ ਜਾਣੋ ਉਹ ਬੀ ਚੰਗੀ
ਤਰਾਂ ਸਮਝਦਾ ਹੈ ਕਿ ਅਸੀਂ ਬੀ ਕੁਝ ਹਾਂ, ਅਤੇ ਕੇਹੀ ਬਣਤ
ਨਾਲ ਚਲੇ ਜਾਂਦੇ ਹਨ। ਕਿਸੇ ਕੰਧ, ਯਾ ਪੱਥਰ, ਯਾ ਟਿੱਲੇ
ਪੁਰ ਬੈਠਦਾ ਹੈ, ਤਾਂ ਤੀਸਮਾਰਖਾਂ ਮਲੂਮ ਹੁੰਦਾ ਹੈ, ਗਲ ਨੂੰ
ਫੁਲਾਉਂਦਾ ਹੈ, ਛਾਤੀ ਫੁਲਾਉਂਦਾ ਹੈ, ਅਤੇ ਸਾਰੇ ਸਰੀਰ ਦਾ
ਬਲ ਲਾਕੇ ਬੋਲਦਾ ਹੈ, ਕਿ ਕੁੱਕੜੇ ਘੂੰ, ਜਾਣੋ, ਸਾਰੇ ਸੰਸਾਰ ਨੂੰ
ਸੁਣਾਉਂਦਾ ਹੈ, ਕਿ ਦੇਖੋ, ਅਸੀਂ ਕੇਹੇ ਬਾਂਕੇ ਅਤੇ ਸੂਰਮੇ ਹਾਂ ।
ਇਹ ਲੜਾਈ ਪੁਰ ਮਰਦਾ ਹੈ । ਇਸ ਦੀਆਂ ਲੱਤਾਂ ਦੇ ਅੰਦਰ-
ਵਾਰ ਨੂੰ ਤਿੱਖੇ ਕੰਡੇ ਹੁੰਦੇ ਹਨ, ਉਨਾਂ ਨਾਲ ਆਪਣਿਆਂ ਵੈਰੀ-
ਆਂ ਦਾ ਬਹੁਤ ਜਾਨ ਕਰਦਾ ਹੈ। ਕਦੇ ਕਦੇ ਬੇਤਰਸ ਲੋਕ ਇਸ-
ਦੇ ਸੰਗ੍ਰਾਮੀ ਸੁਭਾਵ ਨਾਲ ਆਪਣੇ ਮਨ ਨੂੰ ਪ੍ਰਸੰਨ ਕਰਦੇ ਹਨ,
ਓਹ ਇਸ ਦਿਆਂ ਅਸਲੀ ਹਥਿਆਰਾਂ ਅਰਥਾਤ ਕੰਡਿਆਂ ਪੁਰ
ਬੀ ਨਹੀਂ ਖਲੋਂਦੇ, ਸਗੋਂ ਉਨਾਂ ਪੁਰ ਤਿੱਖਾ ਲੋਹਾ ਚੜਾਉਂਦੇ
ਹਨ, ਅਤੇ ਇਸਨੂੰ ਵੈਰੀ ਦੇ ਸਾਮਣੇ ਛੱਡਦੇ ਹਨ, ਕਿ ਉਹ ਬੀ