ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਝੱਗਾ ਪਹਨੇ ਹੋਏ ਚੂੰ ਚੂੰ ਕਰਦੇ ਫਿਰਦੇ ਹਨ ।।
ਕੁੱਕੜੇ ਕੁੱਕੜੀਆਂ ਕਿਰਮ ਆਦਿਕ ਖਾਂਦੇ ਹਨ, ਪੈਲੀਆਂ
ਘਰਾਂ, ਅਤੇ ਰਾਹਾਂ ਪੁਰੋਂ ਦਾਣੇ ਵਾਣੇ ਚੁਗ ਲੈਂਦੇ ਹਨ। ਏਹ
ਆਪਣਾ ਖਾੱਜਾ ਬਾਹਲਾ ਭੋਂ ਖੋਤਰਕੇ ਕੱਢਦੇ ਹਨ, ਇਸ ਲਈ
ਪਰਮੇਸੁਰ ਨੈ ਇਨ੍ਹਾਂ ਦੀਆਂ ਲੱਤਾਂ ਤਕੜੀਆਂ ਬਣਾਈਆਂ ਹਨ
ਪੰਜੇ ਚੌੜੇ ਚੌੜੇ, ਨਹੁੰਦ੍ਰਾਂ ਵਿੰਗੀਆਂ । ਮੋਰ, ਪੀਰੂ ਅਰਥਾਤ
ਫੀਲਮੁਰਗ, ਚਕੋਰ, ਤਿੱਤਰ, ਬਟੇਰੇ, ਸਬ ਇਸੇ ਪ੍ਰਕਾਰ ਦੇ
ਖੋਰਨੇਵਾਲੇ ਜੰਤੂ ਹਨ ।।

ਚੁਣੀਆ ਬੱਤਕ ॥

ਇਹ ਵਡੀ ਤਾਰੂ ਹੈ, ਥਲ ਕੋਲੋਂ ਜਲ ਵਿਖੇ ਅਤਿ ਅਰਾਮ
ਨਾਲ ਰੰਹਦੀ ਹੈ । ਰਤੀ ਵੇਖੋ ਤਾਂ ਸਹੀ, ਕੇਹੀ ਵਾਉ ਵਾਕਰ
ਤਰਦੀ ਜਾਂਦੀ ਹੈ, ਕਿਤੇ ਚੁੱਭੀ ਮਾਰਦੀ ਹੈ, ਕਿਤੇ ਜਾ ਨਿੱਕਲਦੇ
ਹੈ । ਕੇਹੀ ਸੁਹਣੀ ਹੈ! ਤਿੱਖੀ ਜਾਪਦੀ ਹੈ । ਦੇਖਣਾ, ਉਹ ਕੰਢੇ
ਪੁਰ ਜਾ ਪੁੱਜੀ, ਹੁਣ ਉੱਪਰ ਚੜਦੀ ਹੈ।ਇਸਦਾ ਲੰਮਾ ਸਰੀਰ
ਹੈ, ਨਿੱਕੀਆਂ ਨਿੱਕੀਆਂ ਲੱਤਾਂ ਪੂਛਲ ਦੇ ਲਾਗ ਨੂੰ ਹਨ, ਕੁਸ
ਹਥਲੀ ਜੇਹੀ ਹੈ । ਤੁਹਾਨੂੰ ਪਰਤੀਤ ਆਉਂਦੀ ਹੈ, ਕਿ ਇਹ
ਉਹੋ ਹੈ, ਜੋ ਤਰਦੀ ਸੀ, ਇਸ ਦੀਆਂ ਲੱਤਾਂ ਨੂੰ ਰਤੀ ਧਯਾਨ