(੩੪)
ਹੋਇਗੀ ਕਿ ਬੱਚੇ ਤਾਂ ਉਹ ਕਰਮ ਕਰਦੇ ਹਨ, ਜੋ ਮੇਤੇ ਬੀ ਨਹੀਂ
ਹੋ ਸਕਦਾ। ਇਹਦਾ ਖਾੱਜਾ ਚੰਗਾ ਨਹੀਂ, ਗੰਦਗੀ ਭੁੱਖ ਜਨੌਰ ਹੈ
ਚਿੱਕੜ, ਪਾਣੀ, ਤੁਹਾਡੀ ਸਿੱਟੀ ਡੋਹਲੀ ਵਸਤੂ ਜੋ ਕੁਝ ਅੱਗੇ
ਆ ਜਾਏ ਖਾ ਪੀ ਲੈਂਦੀ ਹੈ । ਇਸਨੂੰ ਨਿਰਮਲ ਜਲ ਕੋਲੋ
ਮੈਲਾ ਕੁਚੈਲਾ ਪਾਣੀ ਅਤਿ ਭਾਉਂਦਾ ਹੈ, ਖਲੋਤੇ ਜਲ ਵਿਚ
ਜਿੱਥੇ ਡੀਲਾ ਆਦਿਕ ਹੋਏ, ਬਹੁਤ ਪਰਸੰਨ ਹੁੰਦੀ ਹੈ, ਕਿਉਕਿ
ਨਿੱਕੇ ਨਿੱਕੇ ਕੀੜੇ ਇਹਨੂੰ ਇੱਥੇ ਹੀ ਮਿਲਦੇ ਹਨ, ਇਨਾਂ ਨੂੰ
ਆਪਣੀ ਪੱਧਰੀ ਅਤੇ ਚੋੜੀ ਚੁੰਝ ਨਾਲ ਪਕੜਦੀ ਹੈ ਅਤੇ
ਨਿਗਲ ਜਾਂਦੀ ਹੈ ।।
ਪਲੀਆਂ ਹੋਈਆਂ ਚੁਣੀਆਂ ਬੱਤਕਾਂ ਦੇ ਖੰਭ ਅਜੇਹੇ ਛੋ
ਛੋਟੇ ਹੁੰਦੇ ਹਨ, ਕਿ ਔਖੀਆਂ ਉਡ ਸਕਦੀਆਂ ਹਨ, ਹਾਂ ਜਾਂਗਲ
ਬੱਤਕਾਂ ਅਰਥਾਤ ਮੁਰਗਾਬੀਆਂ ਜੋ ਦਰਿਆਵਾਂ ਅਤੇ ਛੰਭਾਂ
ਆਸ ਪਾਸ ਦਿਸਦੀਆਂ ਹਨ, ਓਹ ਚੰਗੀ ਤਰਾਂ ਉਡਦੀਆਂ ਹਨ
ਪਰ ਜਲ ਸਭ ਨੂੰ ਚੰਗਾ ਮਲੂਮ ਹੁੰਦਾ ਹੈ, ਚੱਲਣ ਅਤੇ ਉੱਡ
ਕੋਲੋਂ ਜਲ ਵਿਖੇ ਬਹੁਤ ਪ੍ਰਸੰਨ ਰੰਹਦੀਆਂ ਹਨ। ਇਸੇ ਪ੍ਰਕ
ਦੇ ਹੋਰ ਬਹੁਤੇਰੇ ਤਾਰੂ ਪਰਿੰਦੇ ਹਨ, ਜਿਹਾ ਕਿ ਹੰਸ, ਚਕਵ
ਪਰਮੇਸੁਰ ਨੈ ਇਨ੍ਹਾਂ ਦੇ ਪੈਰ ਬੀ ਅਜੇਹੇ ਹੀ ਬਣਾਏ ਹਨ ॥