ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਢਿੱਡ ਭਰ ਜਾਂਦਾ ਹੈ, ਤਾਂ ਕਿਸੇ ਰੁੱਖ ਦੀ ਠੂੰਡ ਯਾ ਕਿਸੇ ਉੱਚੇ
ਜਿਹੇ ਟਿੱਬੇ ਪੁਰ ਜਾ ਬੰਹਦਾ ਹੈ, ਨੇਤ੍ਰ ਮੀਟ ਲੈਂਦਾ ਹੈ, ਅਧਮੋ-
ਇਆ ਜਿਹਾ ਐੱਨੀ ਦੇਰ ਬੈਠਾ ਰੰਹਦਾ ਹੈ, ਕਿ ਉਹ ਤ੍ਰੱਕਿਆਦ
ਭੋਜਨ ਪਚ ਜਾਂਦਾ ਹੈ ।।
ਹੱਡੀਆਂ ਨਾਲੋਂ ਮਾਸ ਤੋੜਨ ਲਈ ਮੁਰਦਾਰ ਲੋਥ ਵਿਖੇ
ਗਲ ਗਲ ਤਕ ਵੜ ਜਾਂਦਾ ਹੈ, ਸਿਰ ਅਤੇ ਗਰਦਣ ਉੱਤੇ
ਪਰ ਹੁੰਦੇ, ਤਾਂ ਪਾਕ ਨਾਲ ਲਿੱਬੜਕੇ ਚੰਬੜ ਜਾਂਦੇ । ਇਸ ਦੀ
ਵਿੰਗੀ ਤਿੱਖੀ ਚੁੰਜ ਅਤੇ ਮੁੜੇ ਹੋਏ ਤਕੜੇ ਪੰਜੇ ਮੁਰਦਾਰ ਦੇ
ਚੀਰਨ ਫਾੜਨ ਨੂੰ ਵਡੇ ਚੰਗੇ ਸੁੰਦਰ ਹਨ ॥
ਕਈਆਂ ਬਹੀਰਾਂ ਦੇ ਜਨੌਰ ਜੰਗਲ ਪਰਬਤਾਂ ਦੀ ਯਾਤ੍ਰਾ
ਵਿਖੇ ਮਾਂਦੇ ਹੋ ਜਾਂਦੇ ਹਨ; ਯਾ ਅਜੇਹੇ ਡਿਗਦੇ ਹਨ, ਕਿ ਉੱਠਣ
ਜੋਗੇ ਨਹੀਂ ਰੰਹਦੇ, ਲੋਕ ਉਨ੍ਹਾਂ ਦੀ ਸਹਕਦੀ ਜਾਨ ਨੂੰ ਮੌਤ
ਹਵਾਲੇ ਕਰਕੇ ਅੱਗੇ ਲੰਘ ਜਾਂਦੇ ਹਨ, ਗਿੱਧਾਂ ਦੂਰੋਂ ਬੈਠੀਆਂ
ਉਨ੍ਹਾਂ ਦੀ ਰਾਖੀ ਕਰਦੀਆਂ ਹਨ, ਇਸੇ ਆਸ ਵਿੱਚ ਰੰਹਦੀਆ
ਹਨ, ਕਿ ਕਦ ਉਨਾਂ ਦੀ ਜਾਨ ਨਿੱਕਲੇ, ਅਤੇ ਕਦ ਆਪ
ਭੋਜਨ ਪੁਰ ਆ ਬੈਠੀਏ । ਇਸਨੂੰ ਰਤੀ ਵਿਚਾਰ ਨਹੀਂ,।
ਕੀ ਖਾਂਦਾ ਹਾਂ, ਜਿੰਨਾ ਗਲਿਆ ਸੜਿਆ ਮੁਰਦਾਰ ਹੋਏ, ਉਂਹ
ਹੀ ਵਧੀਕ ਭਾਉਂਦਾ ਹੈ। ਹਾਂ, ਸਾਨੂੰ ਲਾਭ ਹੈ, ਓਹ ਮੁਰਦਾ