ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਨੂੰ ਨਾ ਖਾਂਦੀਆਂ, ਤਾਂ ਵਾਯੁ ਖਰਾਬ ਹੋ ਜਾਂਦੀ, ਮਰੀ ਨਾਲ ਲੋਕਾਂ
ਦੀਆਂ ਜੱਨਾਂ ਜਾਂਦੀਆਂ । ਇਹ ਜੀਉਂਦਿਆਂ ਜਨੌਰਾਂ ਪੁਰ ਘੱਟ
ਡਿਗਦਾ ਹੈ; ਹਾਂ, ਕਦੇ ਬਹੁਤ ਭੁੱਖਾ ਹੋਏ, ਅਤੇ ਭੇਡ ਬੱਕਰੀ ਦਾ
ਛੋਟਾ ਜਿਹਾ ਬੱਚਾ ਦਿੱਸ ਪਏ, ਤਾਂ ਉਸਨੂੰ ਚਾ ਲੈ ਜਾਂਦਾ ਹੈ ।
ਪੱਧਰ ਵਿਖੇ ਰੁੱਖਾਂ ਪੁਰ ਆਪਣਾ ਆਲਣਾ ਬਣਾਉਂਦਾ ਹੈ, ਇਸ
ਦੇ ਆਲਣੇ ਬਾਹਲੇ ਪਿੱਪਲ ਦਿਆਂ ਰੁੱਖਾਂ ਪੁਰ ਹੁੰਦੇ ਹਨ। ਇਹ
ਬਾਹਲਾ ਭੂਸਲਾ ਜਿਹਾ ਇੱਕੋ ਆਂਡਾ ਦਿੰਦੀ ਹੈ । ਪਹਾੜੀ ਗਿੱਧ
ਦਾ ਆਲਣਾ ਪਹਾੜਾਂ ਵਿਖੇ ਉੱਚੀਆਂ ਟੀਸੀਆਂ ਪੁਰ ਅਜੇਹੇ
ਥਾਂ ਹੁੰਦਾ ਹੈ, ਜਿੱਥੇ ਕੋਈ ਨਹੀਂ ਜਾ ਸਕਦਾ ॥
ਢੇਰ ਪੰਛੀ ਅੰਨ ਅਤੇ ਕੀੜੇ ਖਾਂਦੇ ਹਨ, ਪਰ ਗਿੱਧ ਮਾਸ
ਹੀ ਖਾਂਦੀ ਹੈ, ਇਹ ਸ਼ਿਕਾਰੀ ਪੰਛੀ ਹੈ, ਭਾਵੇਂ ਇਹਨੂੰ ਸ਼ਿਕਾਰ
ਕੋਲੋਂ ਮੁਰਦਾਰ ਬਹੁਤ ਭਾਉਂਦਾ ਹੈ। ਬਾਜ਼, ਸ਼ਿਕਰਾ, ਬਹਰੀ,
ਲੱਘੜ, ਇੱਲ, ਉੱਲੂ ਆਦਿਕ ਸਾਰੇ ਸ਼ਿਕਾਰੀ ਪੰਛੀ ਹਨ॥

ਲਮਢੀਂਗ॥

ਇਹ ਹਿੰਦੁਸਤਾਨ ਵਿਖੇ ਬਹੁਤ ਹੁੰਦਾ ਹੈ, ਜਗਤ ਦਿਆਂ
ਵੱਡਿਆਂ ਵੱਡਿਆਂ ਪੰਛੀਆਂ ਵਿੱਚੋਂ ਇੱਕ ਇਹ ਬੀ ਹੈ। ਖਲੋਂਦਾ
ਹੈ, ਤਾਂ ਪੂਰਾ ਪੰਜ ਫੀਟ ਉੱਚਾ ਵਿਖਾਲੀ ਦਿੰਦਾ ਹੈ। ਸਮਝੋ ਤਾਂ