ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਮਨੁੱਖ ਦੇ ਡੀਲ ਦੇ ਲਗ ਭਗ ਹੈ। ਖੰਭ ਖਲੇਰਦਾ ਹੈ, ਤਾਂ
ਚੁੜਾਈ ਵਿਖੇ ਚੌਦਾਂ ਫੀਟ ਹੁੰਦਾ ਹੈ। ਚੁੰਜ ਤਾਂ ਵੇਖੋ, ਕੇਹੀ
ਵੱਡੀ ਹੈ! ਇਸ ਨਾਲ ਵੱਡੀਆਂ ਵੱਡੀਆਂ ਵਸਤਾਂ ਚਾ ਲੈਂਦਾ ਹੈ।
ਚੁੰਜ ਦੇ ਹੇਠਾਂ ਇੱਕ ਵੱਡੀ ਸਾਰੀ ਥੈਲੀ ਲਮਕਦੀ ਹੈ, ਸਿਰ,
ਗਰਦਣ, ਅਤੇ ਬੇਲੀ ਉਤੇ ਖੰਭ ਨਹੀਂ ਹੁੰਦੇ, ਹੇਠਲਾ ਧੜ
ਬੱਗਾ ਹੁੰਦਾ ਹੈ, ਉੱਪਰਲਾ ਘਸਮੈਲਾ, ਪਰ ਕਈਆਂ ਰੁੱਤਾਂ ਵਿਖੇ
ਨਰ ਦਾ ਰੰਗ ਵੱਟ ਜਾਂਦਾ ਹੈ। ਇਹ ਵਡਪੇਟੂ ਹੈ; ਇਕ ਵਾਰ
ਕਿਸੇ ਸ਼ਿਕਾਰੀ ਨੈ ਲਮਢੀਂਗ ਨੂੰ ਮਾਰਿਆ ਸੀ ਪੋੱਟਾ ਚੀਰਿਆ,
ਤਾਂ ਦਸ ਇੰਚ ਲੰਮਾ ਕੱਛੂ ਅਤੇ ਇੱਕ ਕਾਲਾ ਬਿੱਲਾ ਨਿੱਕ-
ਲਿਆ, ਦੋਹਾਂ ਨੂੰ ਸਮੁੱਧਾ ਹੀ ਨਿਗਲ ਗਇਆ ਸੀ। ਕਦੇ ਸਹੇ
ਅਤੇ ਲੂੰਬੜੀ ਨੂੰ ਬੀ ਸਾਰੇ ਦੇ ਸਾਰੇ ਚੱਟ ਕਰ ਗਿਆ ਹੈ,
ਕਸਾਈ ਦੀ ਟੋਕਰੀ ਪੁਰ ਪੁੱਜਾ, ਅਤੇ ਦਾਉ ਲੱਗ ਗਿਆ, ਤਾਂ
ਭੇਡ ਦਾ ਵੱਡਾ ਸਾਰਾ ਟੁਕੜਾ ਬੀ ਉਡਾਕੇ ਹੜੱਪ ਕਰ ਗਿਆ ਹੈ ।।
ਇਹਦਾ ਐਡਾ ਵੱਡਾ ਤਾਂ ਡੀਲ ਹੈ, ਪਰ ਅਤਿ ਡਰਾਕਲ
ਹੈ, ਕੋਈ ਇਸਨੂੰ ਰਤੀ ਥੀ ਤਾੜੇ, ਤਾਂ ਚੁੰਝ ਖੋਹਲ ਦਿੰਦਾ
ਹੈ, ਕੁਰਲਾਉਂਦਾ ਹੈ, ਕ੍ਰੋਧ ਕਰਦਾ ਹੈ, ਫੇਰ ਦੌੜ ਜਾਂਦਾ ਹੈ, ਕੁੱਕੜੀ
ਬੀ ਆਪਣਿਆਂ ਬੱਚਿਆਂ ਦੇ ਬਚਾਉ ਲਈ ਲੜੇ, ਤਾਂ ਸਾਮਣ
ਨਹੀਂ ਕਰਦਾ। ਐਡੇ ਵੱਡੇ ਪੰਖੀ ਨੂੰ ਚੋੱਗਾ ਬੀ ਬਹੁਤਾ ਹੀ ਚਾ