ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੪੦ )

ਚਿੜੀ॥

ਇਹ ਵਡੀ ਉੱਘੀ ਹੈ, ਇਸਨੂੰ ਸਭ ਜਾਣਦੇ ਹਣ, ਹਿੰਦੁਸ-
ਤਾਨ ਵਿਖੇ ਕੋਈ ਮਨੁੱਖ ਨਾ ਹੋਇਗਾ, ਜਿਸ ਨੈ ਅਞਾਣਪੁਣੇ
ਵਿਖੇ ਚਿੜੇ ਚਿੜੀ ਦੀ ਕਥਾ ਨਾ ਸੁਣੀ ਹੋਏ । ਜਿਸ ਰੁੱਤ ਵਿੱਚ
ਦੇਖੋ, ਘਰਾਂ ਵਿਖੇ ਇਧਰ ਉਧਿਰ ਵਿਦਯਮਾਨ ਹੈ, ਖੇਤਾਂ ਵਿਚ
ਚੁਗਦੀ ਫਿਰਦੀ ਹੈ, ਬਾਗਾਂ ਵਿਖੇ ਉਡਦੀ ਦਿਸਦੀ ਹੈ, ਸੱਚ ਮੁੱਚ
ਮਨੁੱਖਾਂ ਨਾਲ ਇਸਦਾ ਅਤਿ ਸਨੇਹ ਹੈ, ਜਿੱਥੇ ਓਹ ਰੰਹ
ਹਨ, ਉੱਥੇ ਆਹਟੀ ਇਹ ਹੋਇਗੀ । ਇਹ ਹਰ ਥਾਂ ਜੌਂਕੀ ਰੰਹਦੀ
ਹੈ, ਭਾਵੇਂ ਨਗਰ ਦੇ ਬਾਜ਼ਾਰ ਹੋਣ, ਅਤੇ ਭੀੜ ਭਾੜ, ਭਾ
ਬਾਹਰਲੀ ਸੱਜਰੀ ਵਾਉ ਅਤੇ ਸੁੰਨਸਾਨ । ਇਸ ਦਿਆਂ ਪੰ
ਦਾ ਰੰਗ ਭੜਕਦਾਰ ਨਹੀਂ, ਸਿੱਧਾ ਪੱਧਰਾ ਹੈ, ਪਰ ਤਾਂ
ਸੁਹਣਾ ਲਗਦਾ ਹੈ, ਅਤੇ ਰੰਗਾਂ ਦਾ ਮੇਲ ਜੋਲ ਬੀ ਦਰਸਣੀ
ਹੈ । ਇਸਦੇ ਨੇਤ੍ਰ ਤਾਂ ਵੇਖੋ, ਕੇਹੇ ਉੱਜਲੇ ਅਤੇ ਚਮਕਦੇ ਹ
ਚੁੰਝ ਕੇਹੀ ਤਕੜੀ ਹੈ, ਨੁੱਕਰ ਤਿੱਖੀ, ਉੱਪਰੋਂ ਠੁੱਲੀ, ਇਹ
ਪੂਛਲ ਸਿਰੇ ਪੁਰੋਂ ਗੋਲ ਹੈ, ਬਾਹਲਿਆਂ ਪੰਖੀਆਂ ਦੀ ਤ
ਦੋਵੇਂ ਕੰਢੇ ਨੋਕਾਂ ਵਾਲੇ ਨਹੀਂ । ਚਿੜਾ ਛੋਟਾ ਜਿਹਾ ਜਨੌਰ
ਪਰ ਵਡਾ ਲੜਾਕਾ, ਇਹਨੂੰ ਆਪਣਿਆਂ ਵੈਰੀਆਂ ਨੂੰ