ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਨਰ ਸਾਢਿਆਂ ਛਿਆਂ ਇੰਚਾਂ ਤਕ ਲੰਮਾ ਹੁੰਦਾ ਹੈ, ਮਦੀਨ
ਪੰਜ ਇੰਚ, ਫੁਟਕੀ ਦੇ ਉੱਪਰਲਾ ਧੜ ਸਾਵਾ ਜਿਹਾ ਹੁੰਦਾ ਹੈ,
ਹੇਠਲਾ ਚਿੱਟਾ। ਇਸ ਦੀ ਤਿੱਖੀ ਚੁੰਝ ਅਜੇਹੀ ਬਣੀ ਹੋਈ ਹੈ, ਕਿ
ਨਿੱਕਿਆਂ ਨਿੱਕਿਆਂ ਜਨੌਰਾਂ ਨੂੰ, ਨਿੱਕਿਆਂ ਨਿੱਕਿਆਂ ਕੀੜਿ-
ਆਂ ਨੂੰ ਉਸ ਨਾਲ ਚਾ ਸਕਦੀ ਹੈ। ਚੁੰਝ ਦੇ ਉੱਪਰਲੇ ਪਾਸੇ
ਬਰੀਕ ਦੰਦਾ ਹੁੰਦਾ ਹੈ। ਕੀੜੀਆਂ, ਭਾਂਤ ਭਾਂਤ ਦੇ ਕੀੜੇ ਜੋ
ਰੁੱਖਾਂ ਦਿਆਂ ਪੱਤਿਆਂ ਅਤੇ ਸੱਕ ਪੁਰ ਹੁੰਦੇ ਹਨ, ਉਨਾਂ ਨੂੰ ਖਾਂਦੀ
ਹੈ। ਇਹ ਜਨੌਰ ਹਿੰਦੁਸਤਾਨ ਵਿਖੇ ਬਹੁਤ ਮਿਲਦਾ ਹੈ, ਲੋਕ
ਇਸਨੂੰ ਘੱਟ ਜਾਣਦੇ ਹਨ, ਕਾਰਣ ਇਹ ਹੈ, ਕਿ ਸਿੱਧਾ ਪੱਧਰਾ
ਰੰਗ ਹੈ, ਨਿਗਾਹ ਘੱਟ ਪੈਂਦੀ ਹੈ, ਇਸਦਾ ਆਹਲਨਾ ਪੱਤਿਆਂ
ਦਾ ਹੁੰਦਾ ਹੈ, ਉਹ ਬੀ ਘੱਟ ਵਿਖਾਲੀ ਦਿੰਦਾ ਹੈ। ਬਾਹਲਾ ਜੋੜੇ
ਦਾ ਜੋੜਾ ਰੁੱਖਾਂ ਦੀਆਂ ਟਾਹਣੀਆਂ ਪੁਰ ਝੂਟਦਾ ਦਿੱਸਦਾ ਹੈ,
ਆਪਣੀ ਮਿੱਠੀ ਮਿੱਠੀ ਰਸਭਰੀ ਸੁਰ ਸੁਣਾਉਂਦਾ ਰੰਹਦਾ ਹੈ।
ਇਸ ਹਾਲ ਵਿਖੇ ਹੁੰਦਾ ਹੈ, ਤਾਂ ਪੂਛਲ ਨੂੰ ਹਿਲਾਉਂਦਾ ਹੈ,
ਪੂਛਲ ਦਾ ਹਿੱਲਣਾ, ਦੇਹ ਦੀ ਚੰਚਲਾਈ ਅਤੇ ਚਮਕਣ
ਵਾਲੀਆਂ ਅੱਖਾਂ ਨਾਲ ਚੰਚਲ ਅਤੇ ਬਾਂਕਾ ਦਿੱਸਦਾ ਹੈ ।।
ਬ੍ਰਿਛ ਵਾਸੀਆਂ ਪੰਖੀਆਂ ਵਿੱਚੋਂ ਅਜੇਹੇ ਬਹੁਤ ਹਨ, ਕਿ
ਜਿਨ੍ਹਾਂ ਦੀਆਂ ਚੁੰਝਾਂ ਫੁਟਕੀ ਦੀ ਤਰਾਂ ਦੰਦੇਦਾਰ ਹੁੰਦੀਆਂ ਹਨ,