ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਹਨ। ਇਹ ਵੱਖਰੀ ਪ੍ਰਕਾਰ ਦਾ ਹੁੰਦਾ ਹੈ, ਚੀਕਣੀ ਮਿੱਟੀ ਦਾ
ਗਾਰਾ ਲੈਂਦੇ ਹਨ, ਕੰਧ ਨਾਲ ਚਪੇਕਦੇ ਜਾਂਦੇ ਹਨ, ਉਸਦਾ
ਇੱਕ ਕੌਲ ਜਿਹਾ ਬਣਾਉਂਦੇ ਹਨ, ਉਸਨੂੰ ਕੂਲਿਆਂ ਕੂਲਿਆ
ਖੰਭਾਂ ਨਾਲ ਸਿੰਗਾਰਦੇ ਹਨ। ਅਸੀਂ ਕਿਸੇ ਕੰਧ ਵਿਖੇ ਦੀਵੇ
ਰੱਖਣ ਦੀ ਥਾਂ ਬਣੀ ਹੋਈ ਦੇਖਦੇ ਹਾਂ, ਤਾਂ ਇਸਦਾ ਘਰ ਚੇਤੇ
ਆ ਜਾਂਦਾ ਹੈ। ਸਿਲਾਰੀ ਬਾਹਲੇ ਪੰਜ ਆਂਡੇ ਦਿੰਦੀ ਹੈ
ਆਂਡਿਆਂ ਦਾ ਰੰਗ ਚਿੱਟਾ ਹੁੰਦਾ ਹੈ, ਕਿਤੇ ਕਿਤੇ ਲਾਲ ਲਾਲ
ਚਿੱਤੀਦਾਰ ਬੀ ਹੁੰਦਾ ਹੈ ।।
ਚੀਨ ਵਿਖੇ ਇੱਕ ਪ੍ਰਕਾਰ ਦਾ ਅਬਾਬੀਲ ਹੁੰਦਾ ਹੈ, ਉਹ
ਅਚਰਜ ਪ੍ਰਕਾਰ ਦਾ ਆਹਲਣਾ ਬਣਾਉਂਦਾ ਹੈ, ਉਸਦਾ ਰੰਗ
ਬੱਗਾ ਹੁੰਦਾ ਹੈ, ਉਹ ਸਰੇਸ਼ ਜੇਹੀ ਲੇਸਦਾਰ ਇੱਕ ਵਸਤੂ
ਬਣਦਾ ਹੈ, ਅਬਾਬੀਲ ਸਮੁੰਦਰ ਦੀਆਂ ਲਹਰਾਂ ਦੇ ਉੱਤੇ
ਉਡਦੇ ਉਡਦੇ ਭਾਂਤ ਭਾਂਤ ਦੀ ਬੂਟੀ ਨੂੰ ਨਿਗਲ ਜਾਂਦੇ ਹਨ
ਉਸ ਨਾਲ ਉਨ੍ਹਾਂ ਦੇ ਅੰਦਰਲੀ ਤਰੀ ਮਿਲਕੇ ਇੱਕ ਪ੍ਰਕਾਰ
ਦਾ ਲੇਸ ਉਤਪੰਨ ਹੋ ਜਾਂਦਾ ਹੈ, ਉਸਨੂੰ ਉਗਲ ਦਿੰਦੇ ਹਨ
ਫੇਰ ਉਸ ਨਾਲ ਆਪਣਾ ਆਹਲਣਾ ਬਣਾਉਂਦੇ ਹਨ ।
ਆਹਲਣੇ ਸਮੁੰਦਰ ਦਿਆਂ ਉੱਚੀਆਂ ਉੱਚਿਆਂ ਕੰਢਿਆਂ ਦੀ
ਟੀਸੀਆਂ ਪੁਰ ਮਿਲਦੇ ਹਨ, ਅਤੇ ਅਜੇਹਿਆਂ ਭਯਾਣਕ ਸ