ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੪੯)

ਨਾਂ ਵਿਖੇ ਹੁੰਦੇ ਹਨ, ਕਿ ਔਖੇ ਹੱਥ ਲਗਦੇ ਹਨ, ਚੀਨੀ ਲੋਕ
ਇਨ੍ਹਾਂ ਨੂੰ ਇੱਕ ਦੁਰਲੱਭ ਪਦਾਰਥ ਸਮਝਦੇ ਹਨ, ਇਨ੍ਹਾਂ ਦੀ
ਤਰੀ ਪਕਾਉਂਦੇ ਹਨ, ਅਤੇ ਵਡੇ ਸੁਆਦ ਨਾਲ ਖਾਂਦੇ ਹਨ॥
ਅਬਾਬੀਲ ਦਾ ਮੂੰਹ ਚੌੜਾ ਹੈ, ਚੁੰਝ ਬਹੁਤ ਖੁਲ ਸਕਦੀ ਹੈ,
ਬਿਰਛਵਾਸੀਆਂ ਪੰਛੀਆਂ ਵਿੱਚੋਂ ਬਹੁਤ ਅਜੇਹੇ ਹਨ, ਕਿ ਉਨ੍ਹਾਂ
ਦੀ ਚੁੰਝ ਇਸੇ ਪ੍ਰਕਾਰ ਦੀ ਹੈ, ਇਨਾਂ ਨੂੰ ਅਸੀਂ ਮੂੰਹ ਖੁਲੇ ਜਨੌਰ
ਕਹਾਂਗੇ,ਜਿਹਾ ਕਿ ਹਰੀਅਲ, ਗੜਪੌਂਖ, ਬਗੁਲਾ,ਯਾ ਪਨਡੁੱਬੀ,
ਜੋ ਬਾਹਲੀ ਪਾਣੀ ਦੇ ਉੱਪਰ ਵਾਉ ਵਿਖੇ ਉਡਦੀ ਰੰਹਦੀ ਹੈ,
ਚੁੰਭੀ ਮਾਰਕੇ ਨਿੱਕੀਆਂ ਨਿੱਕੀਆਂ ਮੱਛੀਆਂ ਪਕੜਕੇ ਲੈ ਜਾਂਦੀ
ਹੈ ।।

ਚੱਕੀਰਾਹ ।।

ਇਹਨੂੰ ਵੇਖਣਾ, ਕਦੇ ਬਿਰਛ ਦੇ ਇਸ ਟਹਣੇ ਪੁਰ ਆਉਂ-
ਦਾ, ਕਦੇ ਉਸ ਟਹਣੇ ਪੁਰ ਜਾਂਦਾ ਹੈ, ਕੇਹਾ ਸੁੰਦਰ ਹੈ! ਭੜਕ
ਦਾਰ ਕਲਗੀ ਧੁੱਪ ਨਾਲ ਚਮਕਦੀ ਹੈਂ, ਕਲਗੀ ਦੇ ਹਰ
ਖੰਭ ਦੀ ਨੋਕ ਕੇਹੀ ਸੁੰਹਣੀ ਕਾਲੀ ਹੈ ! ਦੇਖੋ, ਪਿੱਠ ਪੁਰ
ਨੇ ਇਨ੍ਹਾਂ ਦੇ ਸਾਮਣੇ ਤਿੰਨ ਕਾਲੇ ਰੀਡੇ ਹਨ, ਚੌੜੇ ਚੌੜੇ ਪੰਖ
ਜੋ ਸੁੰਦਰ ਹਨ, ਉਨ੍ਹਾਂ ਪੁਰ ਬਰਾਬਰ ਕਾਲੀਆਂ ਚਿੱਟੀਆਂ ਧਾ-