( ੫੦ )
ਰੀਆਂ ਹਨ, ਏਹ ਵਧੇਰੇ ਮੌਜ ਦਿੰਦੀਆਂ ਹਨ। ਦੇਖਣ ਦੇ ਜੋ
ਤਾਂ ਚੁੰਝ ਹੈ, ਲੰਮੀ, ਪਤਲੀ, ਵਿੰਗੀ । ਇਸ ਨਾਲ ਉਸਦੇ ਵੀ
ਵੱਡੇ ਕੰਮ ਨਿੱਕਲਦੇ ਹਨ, ਧਰਤੀ ਵਿਖੇ ਅਤੇ ਗਲਿਆਂ ਸੜਿ-
ਆਂ ਰੁੱਖਾਂ ਵਿਖੇ ਜੋ ਕੀੜੇ ਹੁੰਦੇ ਹਨ, ਇੱਸੇ ਚੁੰਝ ਨਾਲ ਉਨ੍ਹਾਂ ਨੂੰ
ਅੰਦਰੋਂ ਕੱਢ ਲੈਂਦਾ ਹੈ । ਇਹ ਆਪਣਾ ਕੰਮ ਸੋਚ ਵਿਚਾਰਕੇ
ਹੌਲੀ ਹੌਲੀ ਕਰਦਾ ਹੈ, ਜਤਨ ਦਾ ਫਲ ਬਾਹਲਾ ਇਹ
ਹੁੰਦਾ ਹੈ, ਕਿ ਖਾਣ ਨੂੰ ਕਈ ਮੋਟੇ ਮੋਟੇ ਕੀੜੇ ਮਿਲ ਜਾਂਦੇ
ਹਨ । ਖਾਣ ਲਗਦਾ ਹੈ, ਤਾਂ ਕੀੜਿਆਂ ਨੂੰ ਚੁੰਝ ਨਾਲ ਭੰਨ ਤੋਂੜ
ਨੁਗਦਾ ਜੇਹਾ ਕਰ ਲੈਂਦਾ ਹੈ । ਇਹ ਇੱਕ ਅਚਰਜ ਦੀ ਗੱਲ
ਹੈ, ਕਿ ਇਸ ਦਿਆਂ ਬੱਚਿਆਂ ਦੀ ਚੁੰਝ ਵਿੰਗੀ ਨਹੀਂ ਹੁੰਦੀ
ਅਤੇ ਨਾ ਉਨਾਂ ਨੂੰ ਇਸ ਦੀ ਲੋੜ ਹੈ, ਮਾਂ ਪਿਉ ਚੋੱਗਾ ਲਿਆ-
ਉਂਦੇ ਹਨ, ਉਨਾਂ ਨੂੰ ਖੁਆ ਜਾਂਦੇ ਹਨ । ਜਿਉਂ ਜਿਉਂ ਵੱਡੇ ਹੁੰਦੇ
ਹਨ, ਆਪ ਖਾਣ ਲਗਦੇ ਹਨ, ਉੱਨੀ ਹੀ ਚੁੰਝ ਬੀ ਮੁੜਦੀ
ਜਾਂਦੀ ਹੈ ।।
ਇਹ ਪੋਲਿਆਂ ਰੁੱਖਾਂ ਅਤੇ ਕੰਧਾਂ ਦਿਆਂ ਛੇਕਾਂ ਵਿਖੇ ਆ-
ਲਣਾ ਬਣਾਉਂਦਾ ਹੈ, ਘਾ ਪੱਤਿਆਂ ਦੀਆਂ ਡੰਡੀਆਂ ਅਤੇ ਖੰਭ
ਨਾਲ ਆਪਣੇ ਘਰ ਨੂੰ ਸਜਾਉਂਦਾ ਹੈ । ਚਹੁੰ ਤੇ ਲੈ ਸੱਤਾਂ ਤੱਕ
ਆਂਡੇ ਦਿੰਦਾ ਹੈ, ਇਨ੍ਹਾਂ ਦਾ ਰੰਗ ਨੀਲੀ ਭਾਹ ਲਈ ਚਿੱਟਾ ਹੁੰਦਾ