( ੫੧ )
ਹੈ । ਚੰਡੋਲ, ਅਗਨ ਅਤੇ ਕਸਤੂਰੇ ਵਾਕਰ ਰਾਗ ਨਹੀਂ ਗਾਉਂ-
ਦਾ, ਸੁੰਦਰ ਕੰਠ ਨਾਲ ਬਰਾਬਰ ਹੂਪ ਹੂਪ ਕੀਤੀ ਜਾਂਦਾ ਹੈ ।।
ਇਸਦੇ ਸਿਰ ਉੱਤੇ ਜੋ ਕਲਗੀ ਹੈ, ਸਬਨਾਂ ਦੀ ਅੱਖ ਸਦਾ
ਪਹਲੋਂ ਉਸੇ ਪੁਰ ਪੈਂਦੀ ਹੈ, ਲੋਕਾਂ ਨੈ ਇਸ ਦੀਆਂ ਬਹੁਤ
ਸਾਰੀਆਂ ਅਚਰਜ ਅਚਰਜ ਕਹਾਣੀਆਂ ਬਣਾ ਰੱਖੀਆਂ ਹਨ।
ਮਿਸਰ ਦੇ ਲੋਕ ਇਸਨੂੰ ਮਹਾਤਮਾ ਸੁਲੇਮਾਨ ਦਾ ਪੁੱਤ੍ਰ ਕੰਹਦੇ
ਹਨ, ਉਨਾਂ ਦੀ ਹੀ ਕਹਵਤ ਹੈ, ਕਿ ਪਹਲੀਆਂ ਵਿੱਚ ਇਸਦੀ
ਕਲਗੀ ਸੱਚ ਮੁੱਚ ਸੋਨੇ ਦੀ ਹੁੰਦੀ ਸੀ, ਲੋਭ ਨਾਲ ਲੋਕ ਇਸ-
ਨੂੰ ਮਾਰ ਸੁੱਟਦੇ ਹੁੰਦੇ ਸੇ । ਇਸ ਨੈ ਮਹਾਤਮਾ ਸੁਲੇਮਾਨ ਅੱਗੇ
ਪੁਕਾਰ ਕੀਤੀ ਅਤੇ ਰੋਣਾ ਰੋਇਆ, ਉਹ ਸਮਝੇ ਕਿ ਸੋਨੇ ਦੀ
ਕਲਗੀ ਇਸ ਦੀ ਜਾਨ ਦਾ ਜੰਜਾਲ ਹੈ, ਜਦ ਤਕ ਇਹ ਸਿਰ
ਪੁਰ ਹੈ, ਲਾਲਚੀ ਲੋਕ ਇਹਨੂੰ ਮਾਰਦੇ ਹੀ ਰਹਿਣਗੇ, ਆਗਯਾ
ਦਿੱਤੀ ਕਿ ਖੰਭਾਂ ਦੀ ਕਲਗੀ ਹੋ ਜਾਏ, ਤਦ ਤੇ ਸੋਨਾ ਉਡ
ਗਇਆ ਖੰਭ ਹੋ ਗਏ ॥
ਇਸ ਕਲਗੀ ਦੀਆਂ ਪਹਿਲੀਆਂ ਕਹਵਤਾਂ ਜਿਹੀਆਂ ਲੋਕਾਂ
ਨੇ ਹੋਰ ਬਹੁਤ ਕਹਵਤਾਂ ਬਣਾਈਆਂ ਹੋਈਆਂ ਹਨ। ਸੱਚ ਪੁੱਛੋ,
ਤਾਂ ਸੋਚਣ ਦੇ ਯੋਗਯ ਇਸਦੀ ਚੁੰਝ ਹੈ, ਜਿਸਦਾ ਵਰਣਨ
ਪਹਲੋਂ ਹੋ ਚੁੱਕਿਆ ਹੈ। ਜਿੰਨਿਆਂ ਪਰਿੰਦਿਆਂ ਦੀਆਂ ਚੁੰਝਾਂ