ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੨ )
ਅਜੇਹੀਆਂ ਹਨ, ਉਨਾਂ ਨੂੰ ਅਸੀਂ ਪਤਲੀ ਚੁੰਝਵਾਲੇ ਕਹਾਂਗੇ।
ਏਹ ਕਈ ਪ੍ਰਕਾਰਾਂ ਦੇ ਹਨ, ਅਤੇ ਸਾਰੇ ਬ੍ਰਿਛਵਾਸੀ
ਹਨ!
ਤੋਤਾ ॥
ਪਿੱਪਲ ਦੇ ਰੁੱਖ ਪੂਰ ਏਹ ਕੇਹਾ ਰੌਲਾ ਪਾ ਰਹੇ ਹਨ, ਕਿ ਡਾਲ
ਪੱਤ ਪੱਤ ਫਿਰਦੇ ਹਨ, ਜਦ ਕਿਸੇ ਝੂਮਦੀ ਹੋਈ ਟਾਹ-
ਣੀ ਪੁਰ ਜਾਂਦੇ ਹਨ, ਪਹਲੋਂ ਥੋੜਾ ਵਾਉ ਵਿਖੇ ਫੜਫੜਾਉਂਦੀ
ਹਨ, ਇਨਾਂ ਦੇ ਹਿੱਲਦੇ ਹੋਏ ਪਰ, ਖਿਲਰੀ ਹੋਈ ਪੂਛ, ਕੇਹੀ
ਸੋਭਾ ਦਿਖਾਉਂਦੀ ਹੈ ! ਏਹ ਗੋਹਲਾਂ ਖਾ ਰਹੇ ਹਨ। ਇਸ ਵੇਲੇ
ਕੋਈ ਰਸੀ ਹੋਈ ਗੋਹਲ ਚੂੰਡਦੇ ਹਨ, ਜਾਂ ਛੋਟੇ ਛੋਟੇ ਫਲ
ਕੁਤਰ ਕੁਤਰਕੇ ਸਿੱਟਦੇ ਹਨ, ਤਾਂ ਦੇਖਣਾ, ਕੇਹੀ ਪਟ ਪਟ ਕਰ-
ਕੇ ਧਰਤੀ ਪੁਰ ਬਰਖਾ ਹੋ ਰਹੀ ਹੈ ! ਹਰਿਆਂ ਹਰਿਆਂ ਪੱਤਿਆਂ
ਵਿਖੇ ਇਨਾਂ ਦੇ ਸਾਵੇ ਸਰੀਰ ਔਖੇ ਵਿਖਾਲੀ ਦਿੰਦੇ ਹਨ, ਰਤੀ
ਤਾਉੜੀ ਬਜਾਓ, ਹੁਣੇ ਟਈਂ ਟਈਂ ਕਰਦੀ ਹੋਈ ਡਾਰ ਦੀ
ਡਾਰ ਹੀ ਉੱਡੇਗੀ । ਦੇਖਣਾ ਦੇਖਣਾ! ਓਹ ਉੱਡੇ, ਉੱਡਣ ਦੇ
ਵੇਲੇ ਇਨ੍ਹਾਂ ਦੀਆਂ ਲੰਮੀਆਂ ਲੰਮੀਆਂ ਪੂਛਾਂ ਕੇਹੀ ਲਹਰ
ਵਿਖਾਲ ਰਹੀਆਂ ਹਨ।।