ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਉਸਦੇ ਪੜਾਉਣ ਵਿਖੇ ਬਹੁਤ ਸਿਰ ਖਪਾਇਆ, ਪਰ ਉਸ
ਇਸ ਤੇ ਛੁੱਟ ਹੋਰ ਕੁਝ ਨਾ ਸਿੱਖਿਆ, ਕਿ “ਦਰੀਂ ਚਿ ਸ਼ੱਕ
ਅਰਥਾਤ ਇਸ ਵਿਖੇ ਕੀ ਭੁਲੇਖਾ ਹੈ। ਸਾਰਾ ਦਿਨ ਇਹੋ ਕੰਹ
ਰਹੇ। ਸਾਈਂ ਨੈ ਖਿੱਝਕੇ ਉਸਨੂੰ ਇੱਕ ਨਵੇਂ ਪਿੰਜਰੇ ਵਿੱਚ
ਪਾਇਆ, ਚਿੱਟਾ ਉਛਾੜ ਚੜਾਇਆ, ਬਜਾਰ ਵਿੱਚ ਜਾਕੇ ਹੋਕਾ
ਦੇਣ ਲੱਗਿਆ, ਕੋਈ ਖਰੀਦੂ ਹੈ, ਕੋਈ ਖਰੀਦੂ ਹੈ, ਅਚ
ਤੋਤਾ ਲਓ ਤੀਹਾਂ ਰੁਪਈਆਂ ਨੂੰ। ਇੱਕ ਜਣਾ ਸੁਣਕੇ ਕੋਲ
ਆਇਆ, ਅਚਰਜ ਕੀਤਾ, ਕਿ ਟਕੇ ਟਕੇ ਨੂੰ ਤੋਤਾ ਬਿਕ
ਹੈ, ਇਹ ਤੀਹਾਂ ਰੁਪਈਆਂ ਦਾ ਤੋਤਾ ਕੇਹਾ ਹੋਇਗਾ ? ਹੱਸ
ਪੁੱਛਿਆ, ਕਿ ਗੰਗਾ ਰਾਮਾ! ਕੀ ਤੂੰ ਸੱਚ ਮੁੱਚ ਤੀਹਾਂ ਰੁਪਈ
ਦਾ ਧਨ ਹੈਂ ? ਤੋਤਾ ਬੋਲਿਆ, ਕਿ ਦਰੀਂ ਚ ਸ਼ੱਕ। ਚੰ
ਜੋਰਯ ਉੱਤਰ ਸੁਣਕੇ ਅਚਰਜ ਹੋਇਆ, ਝੱਟ ਤੋਤੇ ਨੂੰ ਖਰੀਦ
ਲਿਆ, ਪ੍ਰਸੰਨ ਹੋ ਹੋ ਘਰ ਲੈ ਆਇਆ। ਦੋ ਚਹੁੰ ਦਿਨ
ਮਗਰੋਂ ਮਲੂਮ ਹੋਇਆ, ਕਿ ਇਸਨੂੰ ਤਾਂ “ਦਰੀਂ ਚਿ ਸ਼ੱਕ"
ਤੇ ਬਿਨਾ ਹੋਰ ਕੁਝ ਨਹੀਂ ਆਉਂਦਾ। ਭੋਲਾ ਭਾਲਾ ਗ
ਇਹ ਸੌਦਾ ਕਰ ਬਹੁਤ ਪਛਤਾਇਆ, ਇੱਕ ਦਿਹਾੜੇ ਖਿ
ਬੋਲਿਆ, ਵਡਾ ਮੂਰਖਪੁਣਾ ਕੀਤਾ, ਕਿ ਅਜੇਹੇ ਤੋਤੇ ਪੁਰ
ਰੁਪਈਏ ਪੁੱਟੇ। ਤੋਤਾ ਬੋਲਿਆ, ਦਰੀਂ ਚਿ ਸ਼ੱਕ"।
ਹੱਸ ਪਿਆ, ਤਾੱਕੀ ਖੋਲਕੇ ਤੋਤੇ ਨੂੰ ਉਡਾ ਦਿੱਤਾ।