ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਤ੍ਰੈ ਖੰਡਾਂਵਾਲੇ ਕੀੜੇ ॥

ਤੁਸਾਂ ਬਹੁਤ ਵਾਰ ਮੱਖੀ ਨੂੰ ਸ਼ੀਸ਼ੇ ਪੁਰ ਚਲਦੀ ਦੇਖਿਆ
ਹੋਇਗਾ, ਸ਼ੀਸ਼ਾ ਕੰਧ ਵਾਕਰ ਸਿੱਧਾ ਖੜਾ ਹੁੰਦਾ ਹੈ,
ਅਜੇਹਾ ਸਾਫ਼ ਨਿਰਮਲ, ਕਿ ਕੋਈ ਵਸਤੁ ਉਸ ਪੁਰ ਠਹਿਰ
ਨਹੀਂ ਸਕਦੀ, ਇਹ ਉਸ ਪੁਰ ਚੰਗੀ ਤਰਾਂ ਚਲਦੀ ਹੈ। ਕਿਕੁ
ਚਲਦੀ ਹੋਇਗੀ ? ਕਈ ਜਨੌਰ ਨੌਹਾਂ ਨਾਲ ਕੰਧ ਯਾ ਬਿਰ
ਨੂੰ ਫੜਕੇ ਉੱਪਰ ਚੜ੍ਹ ਸਕਦੇ ਹਨ, ਪਰ ਇਸਦੇ ਪੈਰ ਅਜੇ
ਹਨ, ਕਿ ਸ਼ੀਸ਼ੇ ਨੂੰ ਅਜੇਹੇ ਬਲ ਨਾਲ ਫੜਦੇ ਹਨ, ਕਿ ਇਕ
ਦੇ ਸਾਰੇ ਭਾਰ ਨੂੰ ਥੰਮੇ ਰੰਹਦੇ ਹਨ। ਤੁਸੀਂ ਇਹਨੂੰ ਚੰਗੀ ਤਰ੍ਰਾਂ
ਵੇਖੋ, ਇਸ ਵਿਖੇ, ਵੱਖੋ ਵੱਖਰੋ ਤ੍ਰੈ ਭਾਗ ਪਰਤੀਤ ਹੋਣ
ਮੁੰਡੀ, ਹਿੱਕਵਾਲਾ ਭਾਗ, ਢਿੱਡਵਾਲਾ ਭਾਗ। ਇਸਦੀ ਮੁੰਡੀ
ਨੂੰ ਦੇਖੋ, ਦੋ ਟਾਹਣੀਆਂ ਜੇਹੀਆਂ ਮੱਥੇ ਪੁਰ ਨਿੱਕਲੀਆ
ਹੋਈਆਂ ਹਨ, ਉਨਾਂ ਨਾਲ ਵਸਤੂ ਨੂੰ ਟੋਹ ਲੈਂਦੀ ਹੈ।
ਸੁੰਡ ਹੈ, ਰਸਭਰੀ ਵਸਤੁ ਹੋਇ, ਤਾਂ ਉਸ ਨਾਲ ਚੂਪ ਲੈਂਦੀ ਹੈ
ਸਿਰ ਦੇ ਸੱਜੇ ਖੱਥੇ ਇੱਕ ਇੱਕ ਨੇਤ੍ਰ ਹੈ, ਜੋ ਬਹੁਤੀਆਂ ਨਿਕੀ-
ਆਂ ਨਿੱਕੀਆਂ ਅੱਖਾਂ ਨਾਲ ਮਿਲਕੇ ਬਣਿਆ ਹੈ, ਇਨ੍ਹਾਂ
ਛੁੱਟ ਤ੍ਰੈ ਛੋਟੀਆਂ ਛੋਟੀਆਂ ਅੱਖਾਂ ਸਿਰ ਦੇ ਉੱਪਰ ਬੀ ਹਨ।