ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)


ਦਾ ਜੀ ਨਹੀਂ? ਮੀਏਂ ਨੂੰ ਸੱਚ ਤਦ ਮਲੂਮ ਹੋਏ, ਕਿ ਜਾਂ ਇਸ
ਭਾਰ ਨੂੰ ਆਪਣੇ ਮਗਰ ਪੁਰ ਰੱਖ ਲਏ, ਫੇਰ ਭਾਰ ਦਾ ਸੁਆਦ
ਦੇਖੇ। ਗੱਦੋ ਵਿਚਾਰੇ ਨੂੰ ਸਭ ਤੇ ਨਿਫਿੱਟ ਚਾਰਾਂ ਦਿੰਦੇ ਹਨ,
ਫੇਰ ਚਾਹੁੰਦੇ ਹਨ, ਕਿ ਬੋਝ ਉਹ ਚੁੱਕੇ, ਕਿ ਜੋ ਉਸ ਦੇ ਬੁੱਤਿਓ
ਬਾਹਰਾ ਹੈ। ਹਿੰਦੁਸਤਾਨ ਵਿਖੇ ਜਿੱਥੇ ਦੇਖੋ ਗੱਦੋ ਦੀਆਂ ਲੱਤਾਂ
ਭਾਰ ਦੇ ਮਾਰੇ ਭੌਂ ਗਈਆਂ ਹਨ, ਕੀ ਕਾਰਣ ਹੈ? ਬਚਪੁਣੇ
ਤੇ ਹੀ ਭਾਰੇ ਭਾਰੇ ਲੱਦ ਲੱਦਣ ਲੱਗ ਪੈਂਦੇ ਹਨ।।
ਮੰਨ ਲਿਆ, ਕਿ ਗੱਦੋਂ ਸੁੰਹਣਾ ਨਹੀਂ, ਸੱਚ ਮੁੱਚ
ਲੰਮਿਆਂ ਲੰਮਿਆਂ ਕੰਨਾਂ ਅਤੇ ਚੁੱਚੀਆਂ ਅੱਖਾਂ ਤੇ ਮੁਰਦਾ
ਮਲੂਮ ਹੁੰਦਾ ਹੈ, ਲੋਕਾਂ ਦੀਆਂ ਵਧੀਕੀਆਂ ਸਹੰਦਾ ਹੈ, ਇਨ੍ਹਾਂ
ਗੱਲਾਂ ਨੇ ਇਹਨੂੰ ਖੱਜਲ ਕਰ ਛੱਡਿਆ ਹੈ, ਪਰ
ਪਰਮੇਸੁਰ ਨੈ ਬੇਸਮਝ ਨਹੀਂ ਬਣਾਇਆ ਹੈ; ਕਿਸੇ ਕਿਸੇ ਠਿਕਾਣੇ
ਪੁਰ ਇਸ ਨੇ ਵੱਡੀਆਂ ਵੱਡੀਆਂ ਹੁਸ਼ਿਆਰੀਆਂ ਵਿਖਾਲੀਆਂ
 ਹਨ। ਜੋ ਸਾਈਂ ਇਸਨੂੰ ਚਾਹੁੰਦਾ ਹੈ, ਇਹ ਥੀ ਉਸ ਦੀ ਸੂਰਤ
ਪੁਰ ਮੋਹਿਆ ਜਾਂਦਾ ਹੈ। ਇਸ ਦਾ ਪੈਰ ਰਤੀ ਧੀਰਾ ਤਾਂ ਉਠਦਾ
ਹੈ, ਪਰ ਇਸ ਪੁਰ ਥੀ ਪਹਰਾਂ ਪੱਕਿਆਂ ਬਰਾਬਰ ਤੁਰਦਾ
ਲਿਆ ਜਾਂਦਾ ਹੈ। ਬੁਰਿਆਂ ਰਾਹਾਂ ਅਤੇ ਪਹਾੜਾਂ ਪੁਰ ਤਾਂ ਇਹੋ
ਬਹੁਤ ਕੰਮ ਦਿੰਦਾ ਹੈ; ਕਾਰਣ ਇਹ ਹੈ ਕਿ ਇਸ ਦਾ ਪੈਰ ਘੋੜੇ