ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯)

ਜਿਸ ਨਾਲ ਵਡੀ ਪੀੜ ਹੁੰਦੀ ਹੈ। ਮੱਛਰ ਵਿਖੇ ਜੋ ਭਿਣ
ਵਣਾਹਟ ਹੁੰਦੀ ਹੈ, ਉਹ ਖੰਭ ਦਾ ਸਬਦ ਹੈ। ਇਹ ਜਨੌਰ
ਕਲ ਅਤੇ ਗਿੱਲੀ ਥਾਂ ਪ੍ਰਸੰਨ ਰੰਹਦਾ ਹੈ, ਖਲੋਤੇ ਜਲ ਦੇ
ਪਰ ਆਂਡੇ ਦਿੰਦਾ ਹੈ । ਜਾਂ ਉਨਾਂ ਵਿੱਚੋਂ ਬੱਚੇ ਨਿੱਕਲਦੇ ਹਨ,
ਉੱਪਰ ਵਡੇ ਤਿੱਖੇ ਹੁੰਦੇ ਹਨ, ਜਲ ਵਿਖੇ ਤਿਰਮਿਰ ਤਿਰਮਿਰ
ਕਰਦੇ ਫਿਰਦੇ ਹਨ, ਚੁੱਭੀ ਮਾਰਦੇ ਹਨ, ਸਾਹ ਲੈਣ ਲਈ
ਉਪਰ ਆ ਜਾਂਦੇ ਹਨ, ਪਰ ਤਮਾਸ਼ਾ ਇਹ ਹੈ, ਕਿ ਸਿਰ ਹਿਠਾਹਾਂ
ਕਰਕੇ ਸਾਹ ਲੈਂਦੇ ਹਨ। ਢਿੱਡਵਾਲੇ ਭਾਗ ਵਿੱਚੋਂ ਇੱਕ ਬਰੀਕ
ਹੀ ਨਾਲਕੀ ਨਿੱਕਲਦੀ ਹੈ, ਉਸੇ ਨਾਲ ਸਾਹ ਲੈਂਦੇ ਹਨ।
ਰਦਾਰ ਜਨੌਰ ਅਤੇ ਸੜੀ ਗਲੀ ਬਨਾਸਪਤਿ ਖਾਂਦੇ ਹਨ।
ਅਤੇ ਨਿੱਕੇ ਨਿੱਕੇ ਕੀੜੇ, ਜੋ ਜਲ ਵਿਖੇ ਰੰਹਦੇ ਹਨ, ਉਨਾਂ ਨੂੰ
ਚੱਟਮ ਕਰ ਜਾਂਦੇ ਹਨ। ਮੱਛਰ ਆਂਡੇ ਤੇ ਨਿੱਕਲਕੇ
ਦਰਾਂ ਦਿਨਾਂ ਵਿਖੇ ਪੂਰੇ ਡੀਲ ਦਾ ਬਣ ਜਾਂਦਾ ਹੈ, ਹੁਣ ਪਹਲੀ
ਰਤ ਵੱਟ ਜਾਂਦੀ ਹੈ, ਦੂਜੀ ਸੂਰਤ ਕੁਝ ਹੋਰ ਹੀ ਨਿੱਕਲ
ਆਉਂਦੀ ਹੈ, ਦੋ ਨਲਕੀਆਂ ਮੁਹਰਿਓਂ ਨਿੱਕਲਦੀਆਂ ਹਨ,
ਨਾਂ ਨਾਲ ਸਾਹ ਲੈਂਦਾ ਹੈ। ਜਾਂ ਤੀਜੀ ਸੂਰਤ ਵਿਖੇ ਆਉਣ
ਲਗਦਾ ਹੈ, ਤਾਂ ਪਹਿਲਾਂ ਜਲ ਪੁਰ ਆ ਜਾਂਦਾ ਹੈ, ਫੇਰ ਮਾਸ
ੜਕੇ ਨਿੱਕਲ ਆਉਂਦਾ ਹੈ, ਅਤੇ ਮੱਛਰ ਬਣਕੇ ਉਡ ਜਾਂਦਾ ਹੈ ।।