ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਸਬਨਾਂ ਕੋਲੋਂ ਅਚਰਜ ਇਹ ਗੱਲ ਹੈ, ਕਿ ਉਹ ਡੱਡੂ ਦੀ
ਸੂਰਤ ਵਿਖੇ ਨਹੀਂ ਜੰਮਦਾ, ਆਂਡੇ ਵਿੱਚੋਂ ਮੱਛੀ ਦੇ ਰੂਪ ਨਿੱਕਲ-
ਦਾ ਹੈ। ਡੱਡ ਆਂਡੇ ਦਿੰਦੀ ਹੈ, ਤਾਂ ਇੱਕ ਕੂਲੀ ਕੂਲੀ ਲੇਸਦਾਰ
ਨਿਰਮਲ ਵਸਤੁ ਨਾਲ ਲਿਬੜੇ ਹੋਏ ਹੁੰਦੇ ਹਨ, ਪਾਣੀ ਦੀ ਤਹ
ਵਿਖੇ ਕਿਤੇ ਰੱਖਕੇ ਚਲੀ ਜਾਂਦੀ ਹੈ । ਥੋੜਿਆਂ ਦਿਨਾਂ ਮਗਰੋਂ
ਕੱਚੇ ਨਿੱਕਲ ਆਉਂਦੇ ਹਨ, ਪਰ ਉਨਾਂ ਦੀਆਂ ਲੱਤਾਂ ਨਹੀਂ
ਹੁੰਦੀਆਂ । ਵੱਡਾ ਸਾਰਾ ਸਿਰ, ਪਤਲੀ ਜੇਹੀ ਪੂਛ ਪਰਤੀਤ
ਹੁੰਦੀ ਹੈ, ਗਲਫੜਾ ਹੁੰਦਾ ਹੈ, ਜਿਸ ਨਾਲ ਸਾਹ ਲੈਂਦੇ ਹਨ,
ਜਦ ਤਕ ਇਨਾਂ ਦੀ ਇਹ ਸੂਰਤ ਰੰਹਦੀ ਹੈ, ਜਲ ਵਿੱਚੋਂ ਨਹੀਂ
ਨਿੱਕਲਦੇ, ਇਸ ਸੂਰਤ ਦੇ ਜਨੌਰ ਹਿੰਦੁਸਤਾਨ ਦੇ ਹਰ ਤਾਲ
ਵਿੱਚ ਹੁੰਦੇ ਹਨ। ਪਾਣੀ ਦੇ ਕੰਢੇ ਪੁਰ ਬਹੁਤ ਵਾਰ ਦੇਖਿਆ
ਹੋਇਗਾ, ਕਿ ਤੁਹਾਡੇ ਆਉਂਦੇ ਹੀ ਛੋਟੀਆਂ ਛੋਟੀਆਂ ਕਾਲੇ ਰੰਗ
ਦੀਆਂ ਮੱਛੀਆਂ ਦਮਕ ਦਿਖਲਾ ਦਿਖਲਾਕੇ ਪਾਣੀ ਦੀ ਵੱਲ
ਜਾਂਦੀਆਂ ਹਨ, ਓਹ ਅਸਲ ਵਿੱਚ ਡੱਡੂਆਂ ਦੇ ਬੱਚੇ ਹੁੰਦੇ ਹਨ।
ਥੋੜਿਆਂ ਹੀ ਦਿਨਾਂ ਮਗਰੋਂ ਉਨਾਂ ਦੀ ਨੁਹਾਰ ਵੱਟਣ ਲੱਗਦੀ
ਹੈ । ਪਹਲਾਂ ਤਾਂ ਉਨ੍ਹਾਂ ਦਾ ਧੜ ਮੋਟਾ ਹੁੰਦਾ ਜਾਂਦਾ ਹੈ, ਫੇਰ ਹੌਲੀ
ਹੌਲੀ ਪਿਛਲੀਆਂ ਲੱਤਾਂ ਦਿੱਸਣ ਲੱਗ ਪੈਂਦੀਆਂ ਹਨ। ਹੱਥ
ਚੰਮ ਦੇ ਹੇਠੋਂ ਬਣ ਜਾਂਦੇ ਹਨ। ਪਹਲੋ ਪਹਲ ਓਹ ਅਜੇਹੇ