ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਦਿਆਂ ਪੈਰਾਂ ਤੇ ਵਧੀਕ ਜੰਮਕੇ ਪੈਂਦਾ ਹੈ। ਪਹਾੜਾਂ ਪਰ ਅਜੇ-
ਹੀਆਂ ਔਖੀਆਂ ਘਾਟੀਆਂ ਅਤੇ ਉਤਰਾਈਆਂ ਚੜਾਈਆਂ ਦੇ
ਰਾਹ ਬਹੁਤ ਹਨ, ਕਿ ਰਤੀ ਪੈਰ ਬੇਠਿਕਾਣੇ ਪਿਆ, ਤਾਂ ਜਾਨ
ਗਈ। ਇਹੋ ਵਿਚਾਰਾ ਹੈ, ਜੋ ਅਜੇਹਿਆਂ ਰਾਹਾਂ ਵਿਖੇ ਬੋਝ
ਨੂੰ ਰਾਜੀ ਬਾਜੀ ਠਿਕਾਣੇ ਸਿਰ ਪੁਚਾ ਦਿੰਦਾ ਹੈ। ਇਸ ਦਾ
ਬੱਚਾ ਸੁੰਹਣਾ ਹੁੰਦਾ ਹੈ,ਅਤੇ ਚੁਸਤ ਬੀ ਕਲੋਲ ਕਰਦਾ ਹੈ;
ਪਰ ਉਸ ਪੁਰ ਬੀ ਇਧਿਰ ਕੰਮ ਦੀ ਖੇਚਲ ਪਈ,ਉਧਿਰ
ਉਹ ਹੋਣਹਾਰ ਸੂਰਤ ਧੂੜ ਨਾਲ ਰਲੀ ਚੰਗੀ ਤਰਾਂ ਟਹਲ
ਹੁੰਦੀ, ਨਾ ਸੂਰਤ ਵਿਗੜਦੀ,ਨਾ ਸਮਝ ਜਾਂਦੀ; ਸੱਚ ਹੈ,ਸਾਰਾ
ਦਿਨ ਕੰਮ ਹੀ ਕੰਮ,ਨਾ ਖੇਲ ਦਾ ਨਾਉਂ ਨਾ ਲੈਣ ਨੂੰ ਦਮ।
ਭੌਂਦੂ ਵਿਚਾਰੇ ਦੀ ਬੁੱਧਿ ਨਾ ਮਾਰੀ ਜਾਏ ਤਾਂ ਕੀ ਹੋਏ। ਖੋਤੀ
ਬੱਚੇ ਨੂੰ ਬਹੁਤ ਚਾਹੁੰਦੀ ਹੈ। ਜਣਦੀ ਹੈ, ਤਾਂ ਇੱਕੋ ਬੱਚਾ
ਜੰਮਦਾ ਹੈ। ਇਸ ਦਾ ਦੁੱਧ ਵਡਾ ਨਰੋਆ ਹੁੰਦਾ ਹੈ,ਥਾੱਲਾਂ ਲਈ
ਵਡਾ ਗੁਣਕਾਰ ਹੁੰਦਾ ਹੈ॥
ਕਿਤੇ ਮੂਰਖਪੁਣੇ ਦੀ ਗੱਲ ਹੁੰਦੀ ਹੈ,ਤਾਂ ਪਹਲੋਂ ਇਸੇ ਵਿ-
ਚਾਰੇ ਦਾ ਨਾਉਂ ਆਉਂਦਾ ਹੈ; ਇਹ ਲਾਦੂ ਖੋਤਿਆਂ ਦੀ ਗੱਲ ਹੈ,
ਪਰ ਜਾਂਗਲੀ ਗਧੇ ਦਾ ਅਜੇਹਾ ਹਾਲ ਨਹੀਂ, ਉਹ ਵਡਾ ਤਿੱਖਾ
ਚੱਲਣਵਾਲਾ ਹੈ । ਇੱਕ ਪ੍ਰਕਾਰ ਦੀਆਂ ਜਾਂਗਲੀ ਗੱਦੋਂ ਸਿੰਧੂ