ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਹੁੰਦੇ ਹਨ, ਕਿ ਡੱਡੂ ਉਨਾਂ ਨੂੰ ਬਾਹਰ ਕੱਢ ਸਕਦਾ ਹੈ,
ਅੰਦਰ ਵਾੜ ਸਕਦਾ ਹੈ। ਜਦ ਅੱਠਾਂ ਸਾਤਿਆਂ ਦੇ ਹੁੰਦੇ ਹਨ
ਤਾਂ ਚੰਗੇ ਡੱਡੂ ਬਣ ਜਾਂਦੇ ਹਨ, ਪੂਛ ਘਟਦੀ ਘਟਦੀ ਮੁੱਖ
ਲੋਪ ਹੋ ਜਾਂਦੀ ਹੈ, ਹੁਣ ਗਲਫੜੇ ਦੀ ਥਾਂ ਫੇਫੜਾ ਹੁੰਦਾ
ਡੱਡੂ ਉਸੇ ਨਾਲ ਸਾਹ ਲੈਂਦਾ ਹੈ,ਧਰਤੀ ਪੁਰ ਜਾਂਦਾ ਹੈ,ਇਧਿਰ
ਉਧਿਰ ਟਪੂਸੀਆਂ ਮਾਰਦਾ ਫਿਰਦਾ ਹੈ ॥
ਬਰਸਾਤ ਆਉਂਦੀ ਹੈ, ਤਾਂ ਡੱਡੂਆਂ ਦਾ * ਗੁੜਕਣਾ ਤੂਮ
ਬੀ ਸੁਣਦੇ ਹੋਓਗੇ । ਜਾਣਦੇ ਹੋ, ਏਹ ਕਿੱਥੋਂ ਆਉਂਦੇ ਹਨ,
ਡੱਡੂਆਂ ਨੂੰ ਪਾਣੀ ਦੀ ਬਹੁਤਾਇਤ ਅਤੇ ਵਿਲੀ ਵਾਉ ਅਤਿ
ਭਾਉਂਦੀ ਹੈ, ਸਰਦੀ ਯਾ ਗਰਮੀ ਬਹੁਤ ਹੋਇ ਤਾਂ ਓਹ ਕੇ
ਤਾਲ ਦੇ ਥੱਲੇ ਦੀ ਮਿੱਟੀ ਵਿੱਚ, ਕਦੇ ਨਾਲਿਆਂ ਅਤੇ ਕੂਹਲ
ਦਿਆਂ ਕੰਢਿਆਂ ਦੀਆਂ ਰੁੱਢਾਂ ਵਿਖੇ ਇਸ ਪ੍ਰਕਾਰ ਰੰਹਦੇ ਹਨ
ਕਿ ਜਿੰਉ ਕੋਈ ਸੁੱਤਾ ਪਿਆ ਹੁੰਦਾ ਹੈ। ਬਰਸਾਤ ਆਉਂਦੀ ਹੈ
ਘੋਰ ਨੀਂਦਰ ਤੇ ਜਾਗ ਉਠਦੇ ਹਨ ॥
ਡੱਡੂ ਭਾਂਤ ਭਾਂਤ ਦੇ ਕਿਰਮ ਅਤੇ ਕੀੜੇ ਖਾ ਜਾਂਦੇ ਹਨ
ਇਸ ਦੇਸ ਵਿਖੇ ਬਹੁਤੇਰੇ ਡੱਡੂ ਮੱਛਰਾਂ ਦਾ ਸ਼ਿਕਾਰ ਕਰਨ
ਲਈ ਘਰਾਂ ਵਿੱਚ ਚਲੇ ਆਉਂਦੇ ਹਨ । ਸੱਚ ਪੁੱਛੋ ਤਾਂ ਇਹ