ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੯)
ਕੰਮਾਂ ਲਈ ਡੱਡੂ ਵਡੇ ਚੰਗੇ ਹਨ, ਪਰ ਆਪ ਬੀ ਸੱਪਾਂ ਦਾ
ਸੁਆਦਦਾਰ ਭੋਜਨ ਹਨ। ਜਾਂ ਘਰਾਂ ਵਿਖੇ ਬਹੁਤ ਡੱਡੂ ਫਿਰਦੇ
ਹਨ, ਤਾਂ ਵਡਾ ਧਯਾਨ ਰੱਖਣਾ ਚਾਹੀਦਾ ਹੈ, ਕਿ ਕਿਤੇ ਸੱਪ ਇਧਿਰ
ਉਧਿਰ ਨਾ ਹੋਣ। ਹਿੰਦੁਸਤਾਨ ਵਿਖੇ ਵੱਡੇ ਵੱਡੇ ਡੱਡੂ ਰਾਤ ਦੇ
ਵੇਲੇ ਵਡਾ ਔਖਾ ਕਰਦੇ ਹਨ, ਘੰਟਿਆਂ ਤਕ ਮਿਲ ਮਿਲਕੇ
ਅੜਾਉਂਦੇ ਹਨ, ਅਜੇਹਾ ਰੌਲਾ ਪਾਉਂਦੇ ਹਨ, ਕਿ ਸੌਣ ਨਹੀਂ
ਦਿੰਦੇ ॥
ਕਈਆਂ ਦੇਸ਼ਾਂ ਵਿਖੇ ਇੱਕ ਕਿਸੇ ਪ੍ਰਕਾਰ ਦਾ ਡੱਡੂ ਹੁੰਦਾ ਹੈ,
ਉੱਥੇ ਦੇ ਲੋਕ ਉਸ ਦੀਆਂ ਲੱਤਾਂ ਰਿੰਨਦੇ ਹਨ, ਅਤੇ ਵਡੇ
ਸੁਆਦ ਨਾਲ ਖਾਂਦੇ ਹਨ ।।
ਡੱਡੂਆਂ ਤੇ ਛੁੱਟ ਕਈ ਹੋਰ ਥਾਂ ਜਨੌਰ ਹਨ, ਜੋ ਸੂਰਤ
ਨਟਦੇ ਹਨ, ਉਨਾਂ ਦੇ ਗਲਫੜੇ ਬਚਪੁਣੇ ਵਿੱਚ ਹੁੰਦੇ ਹਨ,
ਤੇ ਹੁੰਦੇ ਹਨ, ਤਾਂ ਕਈਆਂ ਦੇ ਲੋਪ ਹੋ ਜਾਂਦੇ ਹਨ, ਕਈਆਂ
ਰਹ ਜਾਂਦੇ ਹਨ, ਪਰ ਫੇਫੜਾ ਸਬਨਾਂ ਵਿੱਚ ਬਣ ਜਾਂਦਾ ਹੈ ।।
ਸਰ੫॥
ਸੁਚੇਤ ਰਹਣਾ! ਇਸ ਲੰਮੇ ਲੰਮੇ ਘਾ ਵਿਖੇ ਨੰਗੀ ਪੈਰੀਂ
ਨਾ ਜਾਣਾ, ਅਜੇਹਾ ਨਾ ਹੋਇ, ਕਿ ਕਿਸੇ ਸੱਪ ਪੁਰ ਪੈਰ ਆ