ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਅਤੇ ਬਿਲੋਚਿਸਤਾਨ ਵਿੱਚ ਅਰ ਪੰਜਾਬ ਦੇ ਪੱਛਮੀ ਬੰਨੇ ਦੇ
ਦਾਉ ਮਿਲਦੀਆਂ ਹਨ। ਉਨਾਂ ਨੂੰ ਗੋਰਖਰ ਕਹਿੰਦੇ ਹਨ। ਏਹ
ਸੁੰੰਹਣੀਆਂ ਹੁੰਦੀਆਂ ਹਨ। ਲਾਲ ਭੈ ਵਾਲਾ ਮਿਟੀਲਾ ਰੰਗ, ਪਰ
ਮੂੰਹ, ਛਾਤੀ ਅਤੇ ਹੇਠਲਾ ਧੜ ਬੱਗਾ: ਪਿੱਠ ਦੀ ਲੰਮਿਆਈ
ਪੁਰ ਭੂਰੀਆਂ ਭੂਰੀਆਂ ਧਾਰੀਆਂ, ਅਤੇ ਬਾਹਲੀਆਂ ਦੀ ਕੰਨੀਂ
ਅਤੇ ਪੈਰਾਂ ਪੁਰ ਬੀ ਧਾਰੀਆਂ ਹੁੰਦੀਆਂ ਹਨ।।
ਘੋੜੇ ਅਤੇ ਖੋਤੇ ਸੁੰਬਵਾਲੇ ਜੀਵ ਹਨ, ਇਨ੍ਹਾਂ ਦੇ ਸੁੰੰਬ
ਸਾਬਤੇ ਹੁੰਦੇ ਹਨ; ਉਗਾਲੀ ਕਰਨਵਾਲਿਆਂ ਜਾਨਵਰਾਂ ਦਿਆਂ
ਪੈਰਾਂ ਯਾ ਖੁਰਾਂ ਵਾਕਰ ਵਿੱਚੋਂ ਚੀਰਦੇ ਨਹੀਂ ਹੁੰਦੇ।।

ਬਿੱਲੀ॥

ਇਸਨੂੰ ਸੱਭੇ ਜਾਣਦੇ ਹਨ,ਅਜੇਹਾ ਕੋਈ ਦੇਸ ਹੋਇਗਾ,
ਜਿੱਥੇ ਇਹ ਨਾ ਹੋਏ। ਮਨੁੱਖਾਂ ਨਾਲ ਇਸਨੂੰ ਮਨ ਤੇ ਸਨੇਹ
ਹੈ, ਕੁੱਤਿਆਂ ਵਾਕਰ ਇਹ ਬੀ ਮਨੁੱਖਾਂ ਨਾਲ ਰਲ ਮਿਲ ਜਾਂਦੀ
ਹੈ;ਘਰਾਂ ਵਿਖੇ ਨਿਰਭਯ ਅਤੇ ਨਿਡਰ ਹੋਕੇ ਰਹੰਦੀ ਹੈ; ਅਜੇਹੀ
ਬੀਬਣੀ ਹੋਕੇ ਰੰਹਦੀ ਹੈ, ਕਿ ਬੱਚੇ ਬੀ ਉਸ ਨਾਲ ਖੇਡਦੇ
ਨ, ਡਿੱਗੀ ਢੱਠੀ ਹੱਡੀ ਬੋਟੀ ਲੈ ਲੈਂਦੀ ਹੈ, ਉਸੇ ਨਾਲ ਝੱਟ