ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਸਾਫ਼, ਹੇਠੋਂ ਕੁਝ ਕੁਝ ਖੋਹਰੇ ਹੁੰਦੇ ਹਨ, ਦੰਦਿਆਂਵਾਲੇ ਕੰਢੇ,
ਪਰ ਬਾਹਲੇ ਸੂਰਤ ਵਿਖੇ ਇੱਕ ਦੂਜੇ ਨਾਲ ਮਿਲਦੇ ਜੁਲਦੇ
ਨਹੀਂ। ਏਹ ਵਡੇ ਕੰਮ ਆਉਂਦੇ ਹਨ, ਪੱਟ ਦਿਆਂ ਕੀੜਿਆਂ ਨੂੰ
ਏਹ ਬਹੁਤ ਭਾਉਂਦੇ ਹਨ। ਪੱਟ ਦਾ ਕੀੜਾ ਉਨ੍ਹਾਂ ਕੀੜਿਆਂ
ਵਿੱਚੋਂ ਹੈ, ਜੋ ਤ੍ਰੈ ਸੂਰਤਾਂ ਵਟਾਉਂਦੇ ਹਨ, ਪਹਲੀ ਸੂਰਤ ਵਿਖੇ
ਏਹ ਪੱਤੇ ਖਾਂਦੇ ਹਨ, ਅਤੇ ਪੂਰੇ ਡੀਲ ਡਾਲ ਦੇ ਹੋਕੇ ਪੱਟ ਦੀ
ਟੁੱਟੀ ਅਰਥਾਤ ਖੋਲ ਆਪਣੇ ਉੱਪਰ ਬਣਾਉਂਦੇ ਹਨ, ਦੂਜੀ
ਸੂਰਤ ਵਿਖੇ ਟੂਟੀ ਦੇ ਅੰਦਰ ਪਏ ਰੰਹਦੇ ਹਨ, ਇਨ੍ਹਾਂ ਗੱਲਾਂ
ਦਾ ਬੇਰਵਾ ਅਗਲੀ ਪੁਸਤਕ ਵਿਖੇ ਆਇਗਾ। ਤੀਜੀ ਸੂਰਤ
ਵਿਖੇ ਪਤੰਗੇ ਬਣ ਜਾਂਦੇ ਹਨ। ਜਿੱਥੇ ਇਨ੍ਹਾਂ ਕੀੜਿਆਂ ਦੇ ਵੱਡੇ
ਵੱਡੇ ਕਾਰਖਾਨੇ ਹਨ, ਉੱਥੇ ਸਾਮ੍ਹਣੇ ਇਨ੍ਹਾਂ ਪੱਤਿਆਂ ਦੇ ਢੇਰਾਂ
ਢੇਰ ਲੱਗੇ ਰੰਹਦੇ ਹਨ, ਇਹ ਹਾਲ ਦੇਖਣ ਦੇ ਜੋਗ ਹੈ,
ੜਿਆਂ ਦੇ ਸਾਮਣੇ ਜਦ ਪੱਤਰਾਂ ਸਣੇ ਟਾਹਣੀਆਂ ਆਉਂਦੀਆਂ
ਤਾਂ ਏਹ ਮੋਟੇ ਮੋਟੇ ਲੋਭੀ ਉਨ੍ਹਾਂ ਪੁਰ ਐਉਂ ਡਿਗਦੇ ਹਨ,
ਹਰ ਦਿਨ ਆਪਣੇ ਭਾਰ ਕੋਲੋਂ ਵਧੀਕ ਖਾਂਦੇ ਹਨ। ਬੱਕਰੀ-
ਆਂ, ਉੱਠ ਅਤੇ ਗਾਈਆਂ ਬੀ ਇਨ੍ਹਾਂ ਪੱਤਿਆਂ ਨੂੰ ਵਡੇ ਸੁਆਦ
ਨਾਲ ਖਾਂਦੀਆਂ ਹਨ ।।
ਇਸ ਬਿਰਛ ਵਿਖੇ ਖਾਣ ਦੀ ਇੱਕ ਹੋਰ ਵਸਤੁ ਥੀ ਹੈ,