ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਉਹ ਕੀ ? ਇਹਦਾ ਫਲ, ਇਹ ਨਿੱਕੇ ਨਿੱਕੇ ਲੂਆਂਵਾ
ਦਾਣੇ ਮਿਲਕੇ ਬਣਦਾ ਹੈ, ਦੋਹਾਂ ਰੰਗਾਂ ਦਾ ਹੁੰਦਾ ਹੈ, ਇੱਕ ਊ
ਦੂਜਾ ਭੂਰਾ, ਅਰਥਾਤ ਪਿਲੱਤਣ ਦਾਰ ਚਿੱਟਾ । ਹਰ ਇੱਕ
ਪ੍ਰਕਾਰ ਦੇ ਹੁੰਦੇ ਹਨ, ਇੱਕ ਨਿੱਕੇ, ਦੂਜੇ ਲੰਮੇ ਅਰ ਪਤਾ
ਨਿੱਕਿਆਂ ਨੂੰ ਬਦਾਨਾ ਕੰਹਦੇ ਹਨ, ਲੰਮਿਆਂ ਨੂੰ ਤੂਤ, ਜਿ
ਨੂੰ ਦਿੱਲੀ ਵਿਖੇ ਜਲੇਬੀ ਬੀ ਆਖਦੇ ਹਨ । ਕੋਈ ਅਜੇ
ਮਨੁੱਖ ਨਹੀਂ, ਜਿਸ ਨੈ ਮਿੱਠੇ ਮਿੱਠੇ ਤੂਤ ਨਾ ਖਾਹਦੇ ਹੋ
ਅਨੇਕ ਮੁੰਡੇ ਕੁੜੀਆਂ ਇਸ ਦੇ ਹੇਠਾਂ ਦਿੱਸਦੇ ਹਨ, ਟਾਹਣੀ
ਹਲੂਣਦੇ ਹਨ, ਅਤੇ ਸੁਆਦ ਲਾ ਲਾਕੇ ਖਾਂਦੇ ਹਨ, ਉਸ
ਦਿਆਂ ਹੱਥਾਂ ਅਤੇ ਬੁੱਲਾਂ ਪੁਰ ਊਦੇ ਊਦੇ ਦਾਗ ਪੈ ਜਾਂਦੇ ਹੋ।
ਏਹ ਵਡੇ ਔਖੇ ਲੰਹਦੇ ਹਨ । ਵੇਚਣ ਵਾਲੇ ਸਿਰ ਪੁਰ ਛਾਬੜੀ
ਲਈ ਗਲੀ ਗਲੀ ਫਿਰਦੇ ਹਨ, ਦਿੱਲੀ ਵਿਖੇ ਇਹ ਹੋਕ
ਦਿੰਦੇ ਹਨ, “ ਕਾਠ ਕਾ ਕਯਾ ਹੀ ਕੁਦਰਤੀ ਮੀਠਾ ਬਣਾ ਹੈ ਊਦ
ਜਲੇਬਾ" । ਅਨੇਕਾਂ ਹੀ ਪੰਛੀ ਇਨਾਂ ਬਿਰਛਾਂ ਪੁਰ ਪੈਂਦੇ ਹਨ
ਅਤੇ ਵਡੇ ਸੁਆਦ ਨਾਲ ਖਾਂਦੇ ਹਨ । ਕਸ਼ਮੀਰ ਦੇ ਤੁਤ ਅਜੇ
ਰਸੀਲੇ, ਸੁਆਦ ਅਤੇ ਵੱਡੇ ਵੱਡੇ ਹੁੰਦੇ ਹਨ , ਜੋ ਉੱਥੇ
ਵਸਕੀਣ ਹੋਰਨਾਂ ਮੇਵਿਆਂ ਨਾਲੋਂ ਇਹਨੂੰ ਵਡਿਆਈ ਦਿੰਦੇ
ਹਨ। ਤੂਤਾਂ ਦਾ ਸ਼ਰਬਤ ਬੀ ਬਣਦਾ ਹੈ, ਉਸ ਨੂੰ ਸ਼ਰਬਤ ਤੂਤ