ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਗੰਧਿ ਨਹੀਂ ਹੁੰਦੀ । ਜਾਣਦੇ ਹੋ, ਚੰਬੇਲੀ ਕਿੱਕੁਰ ਲਾਉਂਦੇ
ਹਨ? ਧਰਤੀ ਵਿਖੇ ਟਾਹਣੀਆਂ ਦੱਬ ਦਿੰਦੇ ਹਨ, ਜਾਂ ਜੜ੍ਹਾਂ
ਉਗਰ ਆਉਂਦੀਆਂ ਹਨ, ਉੱਪਰੋਂ ਕੱਟ ਦਿੰਦੇ ਹਨ, ਉਸ ਨੂੰ ਦੱਬਾ
ਹਦੇ ਹਨ, ਫੇਰ ਜਿੱਥੇ ਚਾਹੁੰਦੇ ਹਨ, ਪੁੱਟਕੇ ਲਾਉਂਦੇ ਹਨ,
ਦੱਬੇ ਵਿਖੇ ਇੱਕ ਸਾਲ ਮਗਰੋਂ ਫੁੱਲ ਆਉਂਦੇ ਹਨ । ਫੁੱਲਾਂ
ਨਾਲ ਧਨੀਆਂ ਦੀਆਂ ਛੇਜਾਂ ਸਜਦੀਆਂ ਹਨ, ਵਿਵਾਦਾਂ ਵਿਖੇ,
ਲਾੜੇ ਵਹੁਟੀ ਲਈ ਗਹਣੇ ਬਣਦੇ ਹਨ। ਸੇਹਰਿਆਂ, ਹਾਰਾਂ
ਅਤੇ ਗਜਰਿਆਂ ਦਾ ਐਨਾਂ ਵਰਤਾਰਾ ਹੈ, ਕਿ ਸਵੇਰ ਸੰਧਯਾ
ਜਾਰਾਂ ਬਿਕਦੇ ਹਨ। ਹਿੰਦੂ ਅਤੇ ਬਾਹਲੇ ਮੁਸਲਮਾਨ, ਚੰਬੇ-
ਲੀ, ਗੁਲਾਬ ਅਤੇ ਮੂੰਗਰੇ ਦਿਆਂ ਫੁੱਲਾਂ ਦਾ ਆਦਰ ਕਰਦੇ
ਹਨ, ਕਾਰਣ ਇਹ ਹੈ, ਕਿ ਵੱਡਿਆਂ ਦੀਆਂ ਸਮਾਧਾਂ ਪੁਰ ਚੜਦੇ
ਹਨ, ਨਜਰ ਅਤੇ ਨਿਆਜ, ਪੂਜਾ ਅਤੇ ਪਾਠ ਦੇ ਕੰਮ ਆਉਂਦੇ
ਹਨ ।।
ਤੁਹਾਡਾ ਮਨ ਸੱਚ ਮੁੱਚ ਲਲਚਾਉਂਦਾ ਹੋਇਗਾ, ਕਿ
ਹੋਲੀ ਦੇ ਫੁੱਲ ਤੋੜੀਏ, ਹਾਰ ਗਜਰੇ ਬਣਾਕੇ ਪਹਨੀਏ, ਪਰ
ਪਹਾਨਾ ਕਰਨਾ,ਏਹ ਗਾਂਧੀ ਨੂੰ ਦਿੱਤੇ ਜਾਂਦੇ ਹਨ। ਉਹ ਵਡੇ
ਫੁੱਕੇ ਆਉਂਦਾ ਹੈ, ਅਜੇ ਤ੍ਰੇਲ ਪੱਤਿਆਂ ਉੱਪਰ ਹੀ ਹੁੰਦੀ ਹੈ,
ਝੋਲੀਆਂ ਭਰ ਭਰ ਲੈ ਜਾਂਦਾ ਹੈ, ਉਨਾਂ ਦਾ ਅੰਤਰ ਕੱਢਦਾ