ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬ )

ਵਧਕੇ ਲੰਮੀ ਪਤਲੀ ਜੇਹੀ ਸਾਵੀ ਫਲੀ ਬਣ ਜਾਂਦਾ ਹੈ।
ਫਲੀਆਂ ਵਿੱਚ ਸਾਵੇ ਸਾਵੇ ਗੋਲ ਬੀਉ ਹੁੰਦੇ ਹਨ, ਜਾਂ ਫਲੀ
ਸੁੱਕਕੇ ਘਸਮੈਲੀ ਜੇਹੀ ਪੀਲੀ ਨਿਕਲ ਆਉਂਦੀ ਹੈ, ਬੀਉ ਵੀ
ਆਪਣਿਆਂ ਆਪਣਿਆਂ ਬੀਆਂ ਦੇ ਅਨੁਸਾਰ ਰੰਗ ਕੱਢਦੇ ਹਨ
ਹੁਣ ਸਾਰਾ ਬਿਰਛ ਕੁਮਲਾਇਆ ਹੋਇਆ ਜਾਪਦਾ ਹੈ । ਜਾਂ
ਬੀਉ ਚੰਗੀ ਤਰਾਂ ਪੱਕ ਜਾਂਦੇ ਹਨ, ਜੱਟ ਬੂਟਿਆਂ ਨੂੰ ਵੱਢਕੇ
ਧੁੱਪੇ ਖਿਲਾਰ ਦਿੰਦੇ ਹਨ, ਸਕਾਕੇ ਇਕੱਠਾ ਕਰਦੇ ਹਨ, ਫੇਰ
ਗਾਹ ਪਾਉਂਦੇ ਹਨ, ਅਰਥਾਤ ਬਲਦਾਂ ਦਿਆਂ ਪੈਰਾਂ ਨਾਲ
ਬੂਟਿਆਂ ਨੂੰ ਲਤੜਾਉਂਦੇ ਹਨ, ਜੋ ਫਲੀਆਂ ਵਿੱਚੋਂ ਦਾਣੇ ਅੱਡ
ਹੋ ਜਾਣ, ਫੇਰ ਦਾਣਿਆਂ ਨਾਲ ਮਿਲੇ ਹੋਏ ਭੋ ਨੂੰ ਛੱਜਾਂ ਅਤੇ
ਛਾਬਿਆਂ ਵਿੱਚ ਭਰ ਭਰਕੇ ਦੋ ਡੂਢ ਗਜ ਦੀ ਉਚਾਈ ਤੇ ਥੋੜੇ
ਥੋੜਾ ਸਿੱਟਦੇ ਹਨ, ਸਰਹੋਂ ਭਾਰੀ ਹੁੰਦੀ ਹੈ, ਕਿਰਸਾਣਾਂ ਦਿਆਂ
ਪੈਰਾਂ ਦੇ ਸਾਮਣੇ ਡਿਗ ਪੈਂਦੀ ਹੈ, ਭੋ ਉੱਡਕੇ ਕੁਝ ਦੂਰ ਜਾ ਪੈਂਦਾ
ਹੈ, ਇਸ ਨੂੰ ਅੰਨ ਦਾ ਵਸਾਉਣਾ ਕੰਹਦੇ ਹਨ॥
ਸਰਹੋਂ ਬਹੁਤ ਫਲਦੀ ਹੈ, ਸੇਰ ਭਰ ਵਿਖੇ ਤ੍ਰੈ ਮਣ ਦੇ ਲਗ
ਭਗ ਉਗਦੀ ਹੈ । ਬਾਹਲੀ ਤੇਲ ਦੇ ਲਈ ਬੀਜੀ ਜਾਂਦੀ ਹੈ,
ਕੋਲੂ ਵਿਖੇ ਪੀੜਕੇ ਤੇਲ ਕੱਢਦੇ ਹਨ, ਉਸ ਵਿਖੇ ਵਡੀ
ਥਿੰਦਿਆਈ ਹੁੰਦੀ ਹੈ, ਘੇਉ ਦੇ ਥਾਂ ਅਨੇਕਾਂ ਹੀ ਨਿਰਧਨ ਲੋਕ