ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭ )

ਤੇਲ ਖਾਂਦੇ ਹਨ, ਬਾਲਣ ਵਿੱਚ ਆਉਂਦਾ ਹੈ, ਕਈ ਇਸਤ੍ਰੀਆਂ
ਅਤੇ ਪੁਰਖ ਵਾਲਾਂ ਨੂੰ ਮਲਦੇ ਹਨ , ਕਾਰਣ ਇਹ ਹੈ, ਕਿ
ਵਾਲ ਚਿਕਟਦੇ ਨਹੀਂ, ਇਸ ਤੋਂ ਬਿਨਾ ਹੋਰਨਾਂ ਹੋਰਨਾਂ ਕੰਮਾਂ
ਵਿੱਚ ਬੀ ਆਉਂਦਾ ਹੈ । ਤੇਲ ਕੱਢਣ ਦੇ ਮਗਰੋਂ ਜੋ ਫੋਕ ਅਰ-
ਥਾਤ ਖਲ, ਰੰਹਦੀ ਹੈ, ਉਸ ਨੂੰ ਗਾਈਆਂ ਮਹੀਆਂ ਨੂੰ ਦਿੰਦੇ
ਹਨ, ਓਹ ਬਹੁਤਾ ਦੁੱਧ ਦਿੰਦੀਆਂ ਹਨ, ਅਤੇ ਮੋਟੀਆਂ ਡਾਢੀ-
ਆਂ ਹੁੰਦੀਆਂ ਹਨ, ਬਹੁਤ ਮਨੁੱਖ ਉਸ ਨਾਲ ਵਾਲ ਧੋਂਦੇ ਹਨ,
ਤਾਂ ਚੰਗੇ ਨਿੱਖਰਦੇ ਹਨ॥

ਛੋਲਿਆਂ ਦਾ ਬੂੱਟਾ॥

ਪਰਮੇਸੁਰ ਜਾਣੇ! ਰਾਤ ਕਿੰਨੀ ਝੇਲ ਪਈ ਹੋਇਗੀ ! ਸਾਰੀ
ਪੈਲੀ ਵਿਖੇ ਮੋਤੀਆਂ ਵਾਕਰ ਤ੍ਰੇਲ ਦੀਆਂ ਬੂੰਦਾਂ ਦੀਆਂ ਬੂੰਦਾਂ
ਦਮਕ ਰਹੀਆਂ ਹਨ, ਸਵੇਰੇ ਸਵੇਰ ਜਾਂ ਫੁੱਲ ਖਿੜੇ ਹੁੰਦੇ ਹਨ,
ਨਿੱਕੇ ਨਿੱਕੇ ਊਦੇ ਊਦੇ, ਉਨ੍ਹਾਂ ਦੇ ਚਮਕਦੇ ਦਮਕਦੇ ਆਕਾਰ
ਹਰਿਆਂ ਹਰਿਆਂ ਪੱਤਿਆਂ ਵਿੱਚ ਕੇਹੀ ਸੋਭਾ ਦਿੰਦੇ ਹਨ ! ਏਹ
ਬੂਟੇ ਕੂਲਾਂ ਅਤੇ ਖੂਹਾਂ ਦੇ ਤ੍ਰਿਹਾਏ ਨਹੀਂ, ਤ੍ਰੇਲ ਇਨਾਂ ਦੀ ਜਿੰਦ
ਹੈ, ਉਸ ਕਰਕੇ ਫਲਦੇ ਫੁੱਲਦੇ ਹਨ, ਦਿਨੋ ਦਿਨ ਵਧਦੇ ਹਨ,
ਅਤੇ ਬਲਵਾਨ ਹੁੰਦੇ ਜਾਂਦੇ ਹਨ, ਤ੍ਰੇਲ ਉੱਪਰੋਂਬਲੀ ਰਾਤਾਂ ਭਰ