(੯੦)
ਪੰਜ ਸੇਰ ਨਿਕਲਦੇ ਹਨ, ਚੰਗੀ ਹੋਇ, ਤਾਂ ਦਸ ਸੇਰ ॥
ਘੋੜੇ ਅਜੇਹੇ ਸੁਆਦ ਨਾਲ ਜੌਂ ਨਹੀਂ ਖਾਂਦੇ, ਕਿ ਜੇ
ਛੋਲੇ, ਸਗੋਂ ਲਾਦੂਆਂ ਘੋੜਿਆਂ ਦਾ ਨਿਰਬਾਹ ਬਾਹਲਾ ਇਸ
ਹੀ ਪੁਰ ਹੈ । ਭੁੰਨੇ ਹੋਏ ਵਡੇ ਸੁਆਦ ਹੁੰਦੇ ਹਨ, ਐਵੇਂ ਹੀ ਖਾਂਦੇ
ਹਨ, ਲੂਣ ਮਿਰਚ ਬੀ ਰਲਾਉਂਦੇ ਹਨ, ਖੱਟਾ ਯਾ ਨਿੰਬੂ ਨਿਚੋ
ੜਦੇ ਹਨ, ਮੁੰਡੇ ਇੱਕ ਅੱਧ ਮੁੱਠੀ ਗੋਝੇ ਵਿੱਚ ਪਾ ਲੈਂਦੇ ਹਨ
ਘੜੀ ਘੜੀ ਥੋੜੇ ਥੋੜੇ ਕੱਢਕੇ ਠੂੰਗਦੇ ਹਨ, ਸੱਚ ਹੈ, ਚਣ
ਚੁਗਲ ਮੂੰਹ ਲਾਇਆ ਨਹੀਂ ਲੰਹਦਾ, ਘੁੰਙਣੀਆਂ ਉਬਾਲਾਂ
ਹਨ, ਦਾਲ ਦਲਦੇ ਹਨ, ਉਸ ਨੂੰ ਰਿੰਨਦੇ ਹਨ, ਥੋੜਾ ਕਿ
ਭੇਉਂ ਛੱਡਦੇ ਹਨ, ਫੇਰ ਲੂਣ ਮਰਚ ਰਲਾਕੇ ਚੱਬਦੇ ਹਨ, ਘੇਓ
ਵਿੱਚ ਤਲਦੇ ਹਨ, ਮਾਸ ਵਿੱਚ ਰਿੰਨਦੇ ਹਨ, ਪੀਹਕੇ ਵੇਸਣ
ਬਣਾਉਂਦੇ ਹਨ, ਬੇਸਣ ਤੇ ਕਈ ਮਿਠਿਆਈਆਂ, ਬਾਹਲੀਆਂ
ਖਾਣ ਦੀਆਂ ਵਸਤਾਂ ਬਣਦੀਆਂ ਹਨ।।
ਮੋਠਾਂ, ਮੂੰਗੀ, ਮਾਂਹਾਂ, ਮਸਰਾਂ ਦੇ ਬੂਟੇ ਛੋਲਿਆਂ ਦਿਆਂ
ਬੂਟਿਆਂ ਦੀ ਤਰਾਂ ਹੁੰਦੇ ਹਨ, ਫੁੱਲ ਬੀ ਉਹੋ ਜਿਹੇ ਹਨ,
ਜੇਹੀਆਂ ਭੰਬੀਰੀਆਂ, ਇਨਾਂ ਦੇ ਬੀਉ ਬੀ ਫਲੀਆਂ ਵਿੱਚ ਹੁੰਦੇ
ਹਨ, ਕਿ ਜੇਹਾ ਛੋਲੇ ਡੱਡਿਆਂ ਵਿੱਚ ।।