ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੂਰਜ ਦਾ ਬਰਣਨ॥
ਇਹ ਜਗਤ ਵਿਖੇ ਉਜਾਲਾ ਕਰਦਾ ਹੈ, ਜਗਤ ਦੀਆਂ
ਵਸਤਾਂ ਨੂੰ ਗਰਮੀ ਪੁਚਾਉਂਦਾ ਹੈ, ਇਸ ਤੇ ਬਾਝ ਨਾ ਜਨੌਰ
ਜੀਉਂ ਸਕਦੇ ਹਨ, ਨਾ ਉੱਗੀਆਂ ਹੋਈਆਂ ਵਸਤਾਂ ਹਰੀਆਂ ਰਹ
ਸਕਦੀਆਂ ਹਨ । ਵਿਦਯਾਵਾਨਾਂ ਨੈ ਸੂਰਜ ਦੀਆਂ ਬਹੁਤ ਸਾਰੀ-
ਆਂ ਗੱਲਾਂ ਮਲੂਮ ਕੀਤੀਆਂ ਹਨ, ਜਿਹਾ ਕਿ ਉਹ ਕਿੰਨਾ ਵੱਡਾ
ਹੈ, ਧਰਤੀ ਕੋਲੋਂ ਕਿੰਨੀ ਦੂਰ ਹੈ, ਕਿਸ ਕਿਸ ਵਸਤੁ ਤੇ ਬਣਿ-
ਆ ਹੈ, ਲੋਇ ਅਤੇ ਤਾਉ ਉਸ ਕੋਲੋਂ ਸਾਨੂੰ ਕਿਸ ਪ੍ਰਕਾਰ
ਪਹੁੰਚਦੇ ਹਨ, ਕਿਉ ਕਦੇ ਘੱਟ ਹੁੰਦਾ ਹੈ, ਕਦੇ ਵੱਧ । ਏਹ
ਗੱਲਾਂ ਅਜੇ ਤੁਹਾਡੀ ਸਮਝ ਵਿੱਚ ਨਹੀਂ ਆ ਸਕਦੀਆਂ, ਪਰ
ਕਈ ਛੋਟੀਆਂ ਛੋਟੀਆਂ ਅਜੇਹੀਆਂ ਗੱਲਾਂ ਸੂਰਜ ਦੱਸਦਾ ਹੈ,
ਜੋ ਵੱਡੀਆਂ ਵੱਡੀਆਂ ਗੱਲਾਂ ਦੀ ਨੀਹ ਹਨ, ਜਿਨ੍ਹਾਂ ਦਾ ਜਾਣ-
ਨਾ ਨਿੱਕੇ ਬਾਲਕ ਨੂੰ ਬੀ ਉਚਿਤ ਹੈ । ਆਓ, ਪਹਲੋਂ ਛੋਟੀਆਂ
ਛੋਟੀਆਂ ਗੱਲਾਂ ਦੱਸੀਏ ॥
ਜਾਣਦੇ ਹੋ, ਤੁਹਾਡੇ ਘਰ ਤੇ, ਉੱਤਰ ਦੱਖਣਿ, ਪੂਰਬ ਪੱਛਮਿ
ਕਿੱਧਰ ਹੈ ? ਇਹ ਗੱਲ ਤਾਂ ਬਹੁਤ ਸੁਖਾਲੀ ਹੈ, ਮੁਨੇਰੇ ਉੱਠੋ,
ਥੋੜੇ ਚਿਰ ਵਿੱਚ, ਇੱਕ ਵੱਲ ਨੂੰ ਅੰਬਰ ਪੁਰ ਲੋਇ ਵਿਖਾਲੀ