ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

 ਬਚਾ ਕਰਦੀ ਹੈ। ਲੰਮੇ ਲੰਮੇ ਕੰਨ ਹੁੰਦੇ, ਪੂਛਲ ਬੀ ਲੰਮੀ ਹੁੰਦੀ ਸੁ, ਜਿਹਦੇ ਸਿਰੇ ਤੇ ਵਾਲਾਂ ਦਾ ਗੁੱਛਾ ਹੁੰਦਾ ਹੈ, ਉਹਦੇ ਨਾਲ ਸਾਰੇ ਪਿੰਡੇ ਤੋਂ ਮੱਖੀਆਂ ਝੱਲਦੀ ਹੈ॥

(੩) ਸੂਰਜ॥

ਜਿਮੀ ਉੱਤੇ ਅਨੇਕ ਤਰ੍ਹਾਂ ਦੀਆਂ ਵਸਤਾਂ ਹਨ, ਜਿਨ੍ਹਾਂ ਨੂੰ ਅਸੀਂ ਨਿੱਤ ਵੇਖਦੇ ਹਾਂ। ਅਕਾਸ ਵੱਲ ਵਖੋ ਤਾਂ ਕ੍ਰੋੜਾਂ ਤਾਰੇ ਰਾਤ ਨੂੰ ਚਮਕਦੇ ਨਜ਼ਰ ਆਉਂਦੇ ਹਨ। ਕੋਈ ਨਿੱਕਾ ਹੈ, ਕੋਈ ਵੱਡਾ ਹੈ। ਇਹ ਹਨੇਰੀ ਰਾਤ ਨੂੰ ਝਮ ਝਮ ਕਰਦੇ ਕਿਹੇ ਸੋਹਣੇ ਲਗਦੇ ਹਨ। ਚੰਨ ਚੜ੍ਹਦਾ ਹੈ ਤਾਂ ਉਹ ਮੱਧਮ ਪੈ ਜਾਂਦੇ ਹਨ। ਜਦੋਂ ਸੂਰਜ ਨਿਕਲਦਾ ਹੈ, ਤਾਂ ਚੰਨ ਵੀ ਮਾਤ ਪੈ ਜਾਂਦਾ ਹੈ॥

ਮੂੰਹ ਹਨੇਰੇ ਜਾਗੋ, ਕਿਸੇ ਕੋਠੇ ਤੇ ਚੜ੍ਹਕੇ ਵੇਖੋ, ਸਾਰੇ ਤਾਰੇ ਹੌਲੀ ਹੌਲੀ ਮੱਧਮ ਹੋ ਕੇ ਛਪ ਜਾਂਦੇ ਹਨ। ਥੋੜੇ ਚਿਰ ਪਿੱਛੋਂ ਇੱਕ ਪਾਸੇ ਜਿੱਥੇ ਜਿਮੀਂ ਤੇ ਅਕਾਸ ਮਿਲੇ ਹੋਏ ਦਿਸਦੇ ਹਨ, ਉੱਥੇ ਤੁਸਾਂ ਨੂੰ ਥੋੜੇ ਥੋੜਾ ਚਾਨਣ ਭਾਸਣ ਲਗਦਾ ਹੈ, ਜੋ ਹੌਲੀ ਹੌਲੀ ਵਧਦਾ ਜਾਂਦਾ ਹੈ। ਘੜੀਕੁ ਠਹਿਰ ਜਾਓ, ਔਹ ਵੇਖੋ! ਉਸ ਪਾਸਿਓਂ ਇਕ ਵੱਡਾ ਸਾਰਾ ਸੁਇਨੇ ਦਾ ਥਾਲ