ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੫)


ਸ਼ਾਹ ਕੋਲੋਂ ਉਹ ਮੋਹਰਾਂ ਲੈਕੇ ਡਿੱਠਾ ਜੋ ਉਸ ਕਾਗਤ
ਵਿੱਚ ਹੋਰ ਇੱਕ ਮੋਹਰ ਬੀ ਨਹੀਂ ਮੇਉਂਦੀ। ਤਾਂ ਧਨੀ
ਨੂੰ ਕਿਹਾ ਕਿ ਇਹ ਵੀਹ ਮੋਹਰਾਂ ਤੇਰੀਆਂ ਨਹੀਂ
ਕਿਉਂ ਜੋ ਇਸ ਪੁੜੀ ਵਿੱਚ ਤਾਂ ਹੋਰ ਇਕ ਵੀ
ਨਹੀਂ ਆਉਂਦੀ। ਤੇਰੀਆਂ ਮੋਹਰਾਂ ਕਿਸੇ ਹੋਰ ਨੂੰ
ਲੱਭੀਆਂ ਹੋਣ ਗੀਆਂ। ਆਪਣੀਆਂ ਮੋਹਰਾਂ ਦੀ ਕਿਤੇ
ਹੋਰਥੇ ਟੋਲ ਭਾਲ ਕਰ ਤੇ ਮੁੜਕੇ ਗਰੀਬ ਨੂੰ ਕਿਹਾ
ਕਿ ਇਹ ਵੀਹ ਮੋਹਰਾਂ ਤੇਰੀਆਂ ਹੋਈਆਂ। ਤੂੰ ਇਨ੍ਹਾਂ ਨੂੰ
ਲੈਕੇ ਘਰ ਜਾਹ। ਇਹ ਦੇਖਕੇ ਓਹ ਸ਼ਾਹ ਹੱਥ ਮਲਦਾ
ਹੀ ਰਹਿ ਗਿਆ।

ਇਸ ਕਹਾਨੀ ਥੋਂ ਸਾਨੂੰ ਇਹ ਸਿੱਖਿਆ ਮਿਲਦੀ
ਹੈ ਕਿ ਜੋ ਮਨੁੱਖ ਕਿਸੇ ਦੀ ਭਲਿਆਈ ਕੀਤੀ ਨਹੀਂ
ਜਾਣਦਾ ਹੱਥੋਂ ਉਸ ਨਾਲ ਬੁਰਿਆਈ ਕਰਨਾ ਚਾਹੁੰਦਾ
ਹੈ, ਉਸ ਦੀ ਪੂਰੀ ਨਹੀਂ ਪੈਂਦੀ। ਭਲਾ ਕਰਨਾ ਅਤੇ
ਕੀਤੇ ਨੂੰ ਜਾਨਣਾਂ ਚਾਹੀਦਾ ਹੈ॥

ਦੋਹਰਾ ॥


ਜੋ ਕਰਦਾ ਤੇਰਾ ਭਲਾ ਤੂੰ ਉਸ ਦਾ ਹਿਤ ਭਾਲ।
ਕੀਤਾ ਜੋ ਉਪਕਾਰ ਤਿਸ ਮਨੋਂ ਨ ਉਸ ਨੂੰ ਟਾਲ॥

-----