ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੭)


ਲਾਟ ਸਾਹਬ ਬੀ ਗਰਮੀ ਦੀ ਰੁੱਤੇ ਲਹੌਰੋਂ ਸ਼ਿਮਲੇ
ਚਲੇ ਜਾਂਦੇ ਹਨ। ਤੇ ਹਿੰਦ ਦੇ ਵੱਡੇ ਲਾਟ ਸਾਹਿਬ
ਬਹਾਦੁਰ ਬੀ ਏਸੇ ਰੁੱਤ ਦਿੱਲੀ ਨੂੰ ਛੱਡ ਕੇ ਸ਼ਿਮਲੇ
ਆ ਰਹਿੰਦੇ ਹਨ। ਕੇਈ ਫ਼ੌਜੀ ਅਤੇ ਉਨ੍ਹਾਂ ਦੇ ਵੱਡੇ
ਸੈਣਾਂਪਤੀ ਜੰਗੀ ਲਾਟ ਸਾਹਿਬ ਬੀ ਗਰਮੀ ਦੀ ਰੁੱਤ ਏਥੇ
ਹੀ ਕੱਟਦੇ ਹਨ। ਨਾਲੇ ਸਾਰਿਆਂ ਲਾਟਾਂ ਦੇ ਦਫ਼ਤਰ
ਬੀ ਆ ਜਾਂਦੇ ਹਨ। ਵੱਡੀ ਰੌਨਕ ਹੁੰਦੀ ਹੈ। ਸ਼ਿਮਲੇ ਵੱਲ
ਦੇ ਪਹਾੜ ਬੜੇ ਉੱਚੇ ੨ ਹਨ। ਪਹਾੜਾਂ ਤੇ ਜਾਣ ਲਈ
ਫਿਰਵੀਆਂ ਸੜਕਾਂ ਹੁੰਦੀਆਂ ਹਨ। ਸਿੱਧਿਆਂ ਚੜ੍ਹਿਆ
ਉਤਰਿਆ ਨਹੀਂ ਜਾਂਦਾ। ਸ਼ਿਮਲੇ ਨੂੰ ਟਾਂਗੇ ਦੀ ਸੜਕ
ਕੇਈ ਵੇਰ ਪਾਕੇ ਬਣਾਈ ਗਈ ਸੀ। ਅਜਿਹੇ ਵੇਰ ਹਨ,
ਜੇ ਕਦੀ ਚੜ੍ਹਦੇ ਵੱਲ ਜਾਕੇ ਉਤ੍ਹਾਂ ਹੋਕੇ ਫੇਰ
ਲਹਿੰਦੇ ਵੱਲ ਮੁੜਦੇ ਸਨ। ਏਸੇ ਤਰ੍ਹਾਂ ਕਦੀ ਦੱਖਨ ਵੱਲ ਅਤੇ
ਕਦੀ ਉੱਤਰ ਵੱਲ। ਸੜਕਾਂ ਉੱਤੇ ਚੌਂਕੀਆਂ ਬਣੀਆਂ
ਹੋਈਆਂ ਸਨ। ਚੌਕੀਆਂ ਤੋਂ ਘੋੜੇ ਬਦਲਦੇ ਸਨ। ਫੇਰ
ਬੀ ਟਾਂਗੇ ਨੂੰ ਔਖਿਆਂ ਖਿੱਚਦੇ ਸਨ।

ਹੁਣ ਤਾਂ ਤੋੜ ਸ਼ਿਮਲੇ ਤਾਂਈਂ ਰੇਲ ਬੀ ਬਣ
ਗਈ ਹੈ। ਬੜਾ ਸੁਖਾਲ ਹੋ ਗਿਆ ਹੈ। ਰੇਲ ਦੀ ਸੜਕ
ਵੀ ਕੇਈਆਂ ਸੁਰੰਗਾਂ ਵਿੱਚੋਂ ਲੰਘਦੀ ਹੈ। ਪੁੱਟ ਪੁੱਟ ਕੇ
ਜਾਂ ਬਰੂਤ ਨਾਲ ਉਡਾਕੇ ਵਿੱਚੋਂ ਵੱਡੀ ਸਾਰੀ ਮੋਰੀ ਕਰ
ਲੈਂਦੇ ਹਨ। ਅਤੇ ਡਾਟਾਂ ਲਾਕੇ ਉਸਨੂੰ ਪੱਕਾ ਕਰਦੇ ਹਨ