ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੯)



(੪੯) ਰਿੱਛ ਅਤੇ ਦੋ ਮਿੱਤ੍ਰਾਂ ਦੀ
ਕਹਾਣੀ ॥


ਦੋ ਮਿੱਤ੍ਰ ਇੱਕੋ ਰਾਹ ਤੁਰੇ ਜਾਂਦੇ ਸਨ। ਉਨ੍ਹਾਂ ਨੇ
ਇੱਕ ਰਿੱਛ ਆਉਂਦਾ ਡਿੱਠਾ। ਵੇਖਦਿਆਂ ਸਾਰ ਇੱਕ
ਤਾਂ ਡਰ ਦੇ ਮਾਰੇ ਭੱਜ ਕੇ ਇੱਕ ਰੁੱਖ ਉੱਤੇ ਚੜ੍ਹ ਗਿਆ
ਅਤੇ ਲੁਕ ਬੈਠਾ ਅਤੇ ਆਪਣੇ ਮਿੱਤ੍ਰ ਦੀ ਪਰਵਾਹ ਨ
ਕੀਤੀ।
ਦੁਜੇ ਨੇ ਡਿੱਠਾ ਭਈ ਰਿੱਛ ਦੇ ਸਾਮ੍ਹਣੇ ਮੈਥੋਂ
ਇਕੱਲੇ ਥੋਂ ਨਹੀਂ ਲੜਿਆ ਜਾਣਾਂ। ਸੋ ਉਸ ਨੇ ਇਹ
ਵਿਚਾਰਿਆ, ਕਿ ਮੈਂ ਆਪਣੇ ਆਪ ਨੂੰ ਮੁਰਦਾ ਬਣਾਕੇ
ਧਰਤੀ ਉੱਤੇ ਲਿਟਾਵਾਂ, ਕਿਉਂ ਜੋ ਉਸ ਨੇ ਸੁਣਿਆ
ਹੋਯਾ ਸੀ, ਭਈ ਰਿੱਛ ਮੁਰਦੇ ਨੂੰ ਨਹੀਂ ਖਾਂਦਾ, ਇਸ
ਵਾਸਤੇ ਉਹ ਨੱਕ ਮੂੰਹ ਘੁੱਟ ਕੇ ਮੁਰਦੇ ਵਾਂਙ ਪੈ ਰਿਹਾ।

ਜਦ ਰਿੱਛ ਉਹਦੇ ਕੋਲ ਆਕੇ ਨੱਕ ਮੂੰਹ, ਛਾਤੀ,
 ਕੰਨ, ਸੰਘਕੇ ਹਿਲਾਣ ਜੁਲਾਣ ਲੱਗਾ ਤਾਂ ਉਹ ਮਨੁੱਖ
ਰਤੀ ਨ ਹਿੱਲਿਆ। ਉਸੇ ਤਰਾਂ ਸਾਹ ਵੱਟ ਕੇ ਪਿਆ
ਰਿਹਾ।
ਰਿੱਛ ਉਸ ਨੂੰ ਮੁਰਦਾ ਜਾਣਕੇ ਚਲਿਆ ਗਿਆ,
ਤਾਂ ਉਹਦਾ ਸਾਥੀ ਹੋਂਠ ਆਕੇ ਪੁੱਛਣ ਲੱਗਾ, ਰਿੱਛ ਤੈਨੂੰ