ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)


ਜੇਹਾ ਝਮ ਝਮ ਕਰਦਾ ਨਿਕਲਦਾ ਆਉਂਦਾ ਹੈ, ਇਹ ਸੂਰਜ ਜੇ॥

ਵੇਖੋ ਧੁੱਪ ਚੜ੍ਹ ਪਈ ਹੈ। ਜਿਉਂ ਜਿਉਂ ਸੂਰਜ ਉਪਰ ਆਉਂਦਾ ਹੈ, ਧੁੱਪ ਤੇਜ਼ ਹੁੰਦੀ ਜਾਂਦੀ ਹੈ। ਦੁਪਹਿਰ ਤੀਕਨ ਇਹ ਹਾਲ ਰਹਿੰਦਾ ਹੈ। ਦੁਪਹਿਰੋਂ ਪਿੱਛੋਂ ਢਲਨ ਲਗਦਾ ਹੈ। ਹੌਲੀ ਹੌਲੀ ਹਿਠਾਂ ਨੂੰ ਟੁਰਿਆ ਜਾਂਦਾ ਹੈ ਤੇ ਓੜਕ ਨੂੰ ਫੇਰ ਜਿੱਥੋਂ ਸਵੇਰੇ ਨਿਕਲਿਆ ਸੀ, ਉਸਦੇ ਠੀਕ ਸਾਹਮਨੇ ਦੂਜੇ ਪਾਸੇ, ਜਿੱਥੇ ਅਕਾਸ਼ ਤੇ ਜਿਮੀਂ ਮਿਲੇ ਹੋਏ ਦਿਸਦੇ ਹਨ ਜਾਕੇ ਛਪ ਜਾਂਦਾ ਹੈ। ਫੇਰ ਤਾਰੇ ਚੜ੍ਹ ਪੈਂਦੇ ਹਨ ਤੇ ਆਪਣੀ ਜਗ ਮਗ ਵਿਖਾਉਂਦੇ ਹਨ। ਦੂਏ ਭਲਕ ਸੁਵੇਰੇ ਉਸੇ ਪਾਸਓਂ ਹੀ ਸੂਰਜ ਨਿਕਲੇਗਾ ਤੇ ਦੂਜੇ ਪਾਸੇ ਆਕੇ ਢਲਦਾ ੨ ਡੁੱਬ ਜਾਏਗਾ। ਇਸੇ ਤਰ੍ਹਾਂ ਹੀ ਰੋਜ ਚੜ੍ਹਦਾ ਤੇ ਡੁੱਬਦਾ ਵੇਖੀਦਾ ਹੈ॥

ਸੂਰਜ ਦੇ ਚੜ੍ਹਨ ਤੋਂ ਲੈਕੇ ਡੁੱਬਨ ਤੀਕਨ ਦਿਨ ਹੁੰਦਾ ਹੈ ਤੇ ਡੁੱਬਨ ਤੋਂ ਲੈਕੇ ਨਿਕਲਨ ਤੀਕਰ ਰਾਤ। ਪਰਮੇਸ੍ਵਰ ਨੇ ਸੂਰਜ ਸਾਡੇ ਫਾਇਦੇ ਲਈ ਬਨਾਇਆ ਹੈ। ਅਸੀਂ ਇਸਦੇ ਚਾਨਣ ਵਿੱਚ ਆਪਣੇ ਕੰਮ ਧੰਧੇ ਕਰਦੀਆਂ ਹਾਂ,ਕਸੀਦੇ ਕੱਢਦੀਆਂ ਹਾਂ, ਲਿਖ ਦੀਆਂ ਹਾਂ, ਪੜ੍ਹਦੀਆਂ ਹਾਂ, ਚਲਦੀਆਂ ਫਿਰਦੀਆਂ ਹਾਂ,