ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)


ਇੱਸੇ ਤਰ੍ਹਾਂ ਹੋਰ ਲੱਖਾਂ ਜੀਅ ਜੂਨ ਚਰਦੇ ਚੁਗਦੇ ਹਨ।

ਸਿਆਲ ਵਿੱਚ ਧੁੱਪ ਕਿਹੀ ਚੰਗੀ ਲਗਦੀ ਹੈ। ਇਹ ਸੂਰਜ ਦੀ ਹੀ ਚਾਨਣੀ ਹੁੰਦੀ ਹੈ। ਸੂਰਜ ਦੀ ਗਰਮੀ ਨਾਲ ਹੀ ਸਮੁੰਦਰ ਥੀਂ ਪਾਣੀ ਉਡਦਾ ਹੈ, ਜਿਸਦੇ ਬੱਦਲ ਬਨਦੇ ਹਨ। ਮੀਂਹ ਵਸਦਾ ਹੈ, ਫਸਲਾਂ ਵਧਦੀਆਂ ਹਨ, ਅਨਾਜ ਪੱਕਦੇ ਹਨ॥

ਨਰਾਤਿਆਂ ਵਿੱਚ ਜਨਾਨੀਆਂ ਜੋ ਘਰਾਂ ਵਿੱਚ ਖੇਤ੍ਰੀ ਬੀਜਦੀਆਂ ਹਨ ਪੀਲੀ ਪੀਲੀ ਕਿਉਂ ਹੁੰਦੀ ਹੈ? ਉਥੇ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ॥ ਇਸੇ ਤਰ੍ਹਾਂ ਜੋ ਲੋਕ ਘਰਾਂ ਵਿੱਚ ਬੰਦ ਰਹਿੰਦੇ ਹਨ, ਉਨ੍ਹਾਂ ਦੇ ਰੰਗ ਭੀ ਪੀਲੇ ਪੈ ਜਾਂਦੇ ਹਨ। ਸੋ ਨਾ ਹੀ ਪੈਲੀਆਂ ਸੂਰਜ ਬਿਨਾ ਪੱਕ ਸਕਦੀਆਂ ਹਨ ਤੇ ਨਾਂ ਹੀ ਅਸੀ ਤੁਸੀਂ ਸੂਰਜ ਬਿਨਾਂ ਵੱਲ ਰਹਿ ਸਕਦੀਆਂ ਹਾਂ॥

(੪) ਸੂਰਜ ਚੜ੍ਹਿਆ॥



ਰਾਤ ਅਨੇਰਾ ਨਾਸ ਕਰ।
ਚੜ੍ਹਿਆ ਭਾਨ ਅਕਾਸ॥
ਫੈਲ ਗਿਆ ਸੰਸਾਰ ਵਿੱਚ।
ਇੱਸੇ ਦਾ ਪਰਕਾਸ਼॥ ੧॥