ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)


ਕਿਰਨਾਂ ਇਦੀਆਂ ਭੁਜਾਂ ਹਨ।
ਬਲ ਤਿਨ ਵਿੱਚ ਅਪਾਰ॥
ਕਿਰਨਾਂ ਤੇ ਹੀ ਹੋ ਰਿਹਾ ਹੈ
ਲਾਲ ਸਕਲ ਸੰਸਾਰ॥੨॥
ਬਦਲ ਕਾਲੇ ਰੰਗ ਦੇ
ਪੂਰਬ ਵੰਨੇ ਜੋਇ॥
ਇੱਧਰ ਉੱਧਰ ਖਿੰਡ ਗਏ
ਪੀਲੇ ਰੰਗ ਦੇ ਹੋਇ॥੩॥
ਕੰਢੇ ਕਾਲੇ ਮੇਘ ਦੇ
ਸੋਨੇ ਦਾ ਰੰਗ ਪਾਇ॥
ਚਮਕੇ ਇਉਂ ਜਿਉਂ ਰੱਖੀਏ
ਭੋਛਨ ਗੋਟਾ ਲਾਇ॥੪॥
ਖੇਤਾਂ ਉੱਪਰ ਪੈ ਰਿਹਾ
ਕਿਰਣਾਂ ਦਾ ਚਮਕਾਰ॥
ਆਹਾ ਸੁੰਦਰ ਰੂਪ ਮੈਂ
ਦੇਖਾਂ ਬਾਰੰਬਾਰ॥੫॥
ਹਰੇ ਘਾਹ ਪੁਰ ਤ੍ਰੇਲ ਦੇ
ਮੋਤੀ ਚਮਕਣ ਜੋਇ॥
ਕਿਰਣਾਂ ਪੈਣਗੀਆਂ ਜਦੋਂ
ਉੱਡ ਜਾਣਗੇ ਸੋਇ॥੬॥
ਤਾਰੇ ਸਾਰੇ ਜਾਣ ਲੁਕ
ਚਮਕਨ ਜੋ ਸਭ ਰਾਤ॥