ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)


ਜਾਂਦਾ ਹੈ ਅਤੇ ਜੇ ਕਾਲ ਪੈ ਬੀ ਜਾਏ ਤਾਂ ਅਗਲਿਆਂ ਸਮਿਆਂ ਜਿੰਨਾ ਦੁਖ ਨਹੀਂ ਹੁੰਦਾ। ਸੱਭੋ ਮਨੁੱਖ ਰਲਕੇ ਵੰਡ ਖਾਂਦੇ ਹਨ। ਇਹ ਨਹੀਂ ਹੁੰਦਾ ਜੋ ਇੱਕ ਥਾਂ ਸੋਕਾਂ ਤੇ ਦੂਜੇ ਥਾਂ ਡੋਬਾ ਰਹੇ। ਕਿਸੇ ਪਾਸੇ ਚਾਉਲ ਚੰਗੇ ਅਤੇ ਬਹੁਤ ਹੁੰਦੇ ਹਨ ਅਤੇ ਕਣਕ ਨਹੀਂ ਹੁੰਦੀ, ਕਿਸੇ ਪਾਸੇ ਕਣਕ ਬਹੁਤ ਹੁੰਦੀ ਹੈ ਅਤੇ ਚਾਉਲ ਨਹੀਂ ਹੁੰਦੇ। ਏਸੇ ਤਰ੍ਹਾਂ ਕਿਸੇ ਪਾਸੇ ਕੋਈ ਚੀਜ ਬਹੁਤ ਹੁੰਦੀ ਹੈ ਕਿਸੇ ਪਾਸੇ ਕੋਈ। ਰੇਲ ਦੀ ਬਰਕਤ ਨਾਲ ਸਭੋ ਪਾਸੇ ਆਪੋ ਵਿੱਚ ਇਉਂ ਚੀਜਾਂ ਵਟਾਂਦੇ ਹਨ ਜਿਉਂ ਕੋਈ ਭੈਣ ਹਟੀ ਵਾਲੇ ਨੂੰ ਦਾਣੇ ਦੇ ਕੇ ਗੁੜ ਜਾਂ ਕੋਈ ਹੋਰ ਚੀਜ਼ ਵਟਾ ਲਿਆਉਂਦੀ ਹੈ॥

ਪੰਜਾਬ ਦੇਸ਼ ਵਿੱਚ ਸਰਕਾਰ ਨੇ ਰੇਲਾਂ ਬਹੁਤ ਬਣਾਈਆਂ ਹਨ। ਰੇਲ ਦੀ ਇਕ ਵੱਡੀ ਸੜਕ ਦਿੱਲੀਓ ਪਸ਼ੋਰ ਜਾਂਦੀ ਹੈ। ਲਹੌਰ ਅਤੇ ਅੰਮ੍ਰਿਤਸਰ ਏਸ ਸੜਕ ਤੇ ਹਨ। ਇਨ੍ਹਾਂ ਸੜਕਾਂ ਤੇ ਦਿਨੇ ਰਾਤ ਰੇਲ ਗੱਡੀਆਂ ਵਗਦੀਆਂ ਰਹਿੰਦੀਆਂ ਹਨ। ਹਜਾਰਾਂ ਆਦਮੀ ਇਕ ਪਾਸਿਓਂ ਦੂਜੇ ਪਾਸੇ ਜਾਂਦੇ ਹਨ, ਲੱਖਾਂ ਮਣਾਂ ਅਨਾਜ ਵਲਾਇਤ ਲਈ ਜਾਂਦਾ ਹੈ ਜੋ ਸਮੁੰਦਰ ਦੇ ਕੰਢੇ ਪਹੁੰਚ ਕੇ ਜਹਾਜ ਵਿੱਚ ਪੈਂਦਾ ਹੈ।

ਵਲਾਇਤ ਵੱਲੋਂ ਜੋ ਜਹਾਜ ਆਉਂਦੇ ਹਨ ਉਨ੍ਹਾਂ ਵਿੱਚ ਕੱਪੜਾ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਾਡੇ