ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)


ਦੇ ਖਾਜ ਬਨਣ ਨਾਲੋਂ ਤਾਂ ਇਹੀ ਚੰਗਾ ਹੈ ਜੋ ਅਸੀਂ ਦੋਵੇਂ ਮਿੱਤ੍ਰ ਬਣ ਜਾਈਏ ਅਤੇ ਜੀਉਂਦੇ ਰਹੀਯੇ॥

( ੭ ) ਏੱਕਾ ॥

ਆਪੋ ਵਿੱਚ ਮੇਲ ਰੱਖਣ ਦਾ ਨਾਉਂ ਏੱਕਾ ਹੈ ਪਰਮੇਸ੍ਵਰ ਨੇ ਮਨੁੱਖਾਂ ਨੂੰ ਅਜੇਹਾ ਹੀ ਬਣਾਇਆ ਹੈ ਜੋ ਰਲ ਮਿਲਕੇ ਰਹਿਣ, ਕਿਉਂ ਕਿਸੇ ਦਾ ਗੁਜ਼ਾਰਾ ਹੋਰਨਾਂ ਬਿਨਾਂ ਨਹੀਂ ਹੋ ਸਕਦਾ। ਜੇ ਕੋਈ ਚਾਹੇ ਕਿ ਮੈਂ ਸਭ ਕੰਮ ਆਪਣੇ ਆਪਹੀ ਕਰਾਂ,ਦੂਜੇ ਦਾ ਮੁਥਾਜਨਾ ਹੋਵਾਂ ਤਾਂ ਉਸ ਕੋਲੋਂ ਇਹ ਗਲ ਕਦੇ ਨਾ ਨਿਭੇਗੀ। ਕੌਣ ਹੈ ਜੋ ਆਪਣਾ ਅੰਨ ਬੀ ਆਪੇ ਬੀਜੇ ਅਤੇ ਵੱਢੇ, ਕੱਪੜੇ ਆਪੇ ਬੁਣੇ ਆਪੇ,ਸੀਵੇ, ਆਪੇ ਧੋਵੇ ਆਪਣੀ ਜੁੱਤੀ ਬੀ ਆਪੇ ਬਣਾਵੇ ਅਤੇ ਇਸੇ ਤਰ੍ਹਾਂ ਹੋਰ ਜਿਸ ਜਿਸ ਚੀਜ਼ ਦੀ ਮਨੁੱਖ ਨੂੰ ਲੋੜ ਪੈਂਦੀ ਹੈ ਸਬ ਆਪੇ ਹੀ ਤਿਆਰ ਕਰੇ? ਸੋ ਮਨੁੱਖਾਂ ਨੇ ਆਪਣੇ ਸੁਖ ਲਈ ਕੰਮ ਵੰਡੇ ਹੋਏ ਹਨ। ਜਿਮੀਦਾਰ ਵਾਹੀ ਕਰਕੇ ਬੀ ਪਾਕੇ ਅਤੇ ਫ਼ਸਲ ਵੱਢਕੇ ਸਭਨਾਂ ਦੇ ਭੋਜਨ ਦਾ ਸਮਿਆਨ ਕਰਦੇ ਹਨ। ਜੁਲਾਹੇ ਕਪੜਾ ਬੁਣਦੇ ਹਨ, ਦਰਜੀ ਸੀਉਂਦੇ ਹਨ, ਧੋਬੀ ਧੋਦੇ ਹਨ। ਇਸੇ ਤਰ੍ਹਾਂ ਲੁਹਾਰ, ਤਰਖਾਣ, ਠਠਿਆਰ, ਸੁਨਿਆਰੇ ਆਦਿਕ ਆਪੋ ਆਪਣਾ ਕੰਮ