ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

 ਕਰਦੇ ਹਨ। ਐਉਂ ਸੰਸਾਰ ਦਾ ਨਿਰਬਾਹ ਹੁੰਦਾ ਜਾਂਦਾ ਹੈ। ਇਹ ਸਭਨਾਂ ਦੇ ਏੱਕੇ ਦਾ ਫਲ ਹੈ॥

ਜੇ ਘਰ ਵਿੱਚ ਬੀ ਸਬ ਜਣੇ ਏੱਕਾ ਰੱਖਣ ਅਰ ਆਪੋ ਵਿੱਚ ਲੜਣ ਘਲਣ ਨਾਂ,ਤਾਂ ਸਾਰੇ ਸੁਖੀ ਰਹਿਣ ਜਿੱਥੇ ਮਾਂ ਧੀ ਦੀ, ਪੇਉ ਪੁੱਤ੍ਰ ਦੀ, ਭੈਣ ਭਰਾ ਦੀ, ਨੂੰਹ ਸੱਸ ਦੀ ਜਾਂ ਤੀਵੀਂ ਖੌਂਦ ਦੀ ਨਹੀਂ ਬਨਦੀ ਉਸ ਘਰ ਨਿੱਤ ਕਲੇਸ਼ ਰਹਿੰਦਾ ਹੈ। ਉਨ੍ਹਾਂ ਨੂੰ ਸੁਫਨੇ ਵਿੱਚ ਬੀ ਸੁਖ ਨਹੀਂ। ਰੋਜ ਦਿਆਂ ਬਖੇੜਿਆਂ ਨਾਲ ਇੱਕ ਦੂਏ ਵਿੱਚ ਫਿੱਕ ਪੈ ਜਾਂਦਾ ਹੈ ਅਤੇ ਵੈਰ ਵਿਰੋਧ ਵਧ ਜਾਂਦਾ ਹੈ ਪਰ ਜਿੱਥੇ ਇੱਕ ਮੁੱਠ ਹੈ ਉੱਥੇ ਸਦਾ ਅਨੰਦ ਹੈ। ਰੁੱਖੀ ਖਾਓ ਮਿੱਸੀ ਖਾਓ, ਦੂਜੇ ਘਰ ਖ਼ਬਰ ਨਹੀਂ ਹੁੰਦੀ ਅਖੌਤ ਹੈ "ਕਲਹ ਕਲੰਦਰ ਵੱਸੇ ਤੇ ਘੜਿਉਂ ਪਾਨੀ ਨਸੇ।" ਜਿਨ੍ਹਾਂ ਵਿੱਚ ਏਕਾ ਹੁੰਦਾ ਹੈ। ਉਹ ਸੰਸਾਰ ਵਿੱਚ ਬੀ ਮਾਨ ਪਾਉਂਦੇ ਹਨ, ਕੋਈ ਉਨ੍ਹਾਂ ਵੱਲ ਤੱਕ ਨਹੀਂ ਸਕਦਾ, ਫੇਰ ਜੋ ਕੰਮ ਅਕੱਲਾ ਮਨੁੱਖ ਕਰ ਨਹੀਂ ਸਕਦਾ ਬਹੁਤ ਜਨੇ ਏੱਕਾ ਕਰਕੇ ਕਰ ਲੈਂਦੇ ਹਨ। ਜਿਹਾਕੁ ਅਖਾਣ ਹੈ ਇੱਕ ਇਕ ਤੇ ਦੌ ਯਾਰਾਂ"।

ਦੋਹਰਾ॥

ਰਲ ਮਿਲਕੇ ਰਹਿਣਾ ਭਲਾ, ਫੋਟਕ ਕਰਦਾ ਨਾਸ। ਜੇਹੜੇ ਘਰ ਵਿੱਚ ਪ੍ਰੇਮ ਹੈ, ਸੁਖ, ਦਾ ਉੱਥੇ ਵਾਸ।