ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

(੮) ਰੋਟੀ ॥੧॥



ਬਿਸ਼ਨਦਈ ਆਪਣੇ ਕੁਛੜਲੇ ਪੁੱਤ੍ਰ ਅਰ ਨਿੱਕੀ
ਧੀ ਨੂੰ ਲੈਕੇ ਪੇਕੇ ਗਈ ਪਰ ਵੀਰੋ ਅਰ ਵੱਡੇ ਪੁੱਤ੍ਰ ਨੂੰ
ਉਨ੍ਹਾਂ ਦੀ ਦਾਦੀ ਅਰ ਪਿਉ ਦੇ ਕੌਲ ਛੱਡ ਗਈ।
ਬਿਸ਼ਨਦਈ ਦੇ ਟੁਰਨ ਤੋਂ ਅਗਲੇ ਭਲਕ ਉਸਦੇ
ਖੌਂਦ ਮੇਲਾਰਾਮ ਨੇ ਬਾਹਰ ਜਾਂਦੇ ਹੋਏ ਆਪਣੀ
ਮਾਂ ਨੂੰ ਕਿਹਾ:--
ਮੇਲਾਰਾਮ---ਬੇਬੇ ਜੀ ! ਤੁਸੀਂ ਚਾੜ੍ਹਨ ਪਕਾਨ ਦੀ
ਖੇਚਲ ਨਾ ਕਰਿਆ ਜੇ, ਮੈਂ ਤੰਦੂਰੋਂ
ਰੋਟੀ ਅਰ ਨਾਲ ਜੋਗਾ ਲੈ ਆਵਾਂਗਾ।
ਬੇਬੇ---ਪੁਤ੍ਰ! ਇਸ ਥਾਂ ਘਰ ਦਾ ਨਮੂਜ ਨਹੀਂ
ਰਹਿੰਦਾ ਤੇ ਖਰਚ ਬੀ ਬਹੁਤਾ ਹੁੰਦਾ ਹੈ।
ਗ੍ਰਿਸਤੀਆਂ ਕੋਲੋਂ ਇਹ ਗੱਲ ਨਹੀਂ
ਪੁੱਜਦੀ, ਨਾਲੇ ਵੀਰੋ ਨੂੰ ਬੀ ਗਿਆਰ੍ਹਵਾਂ
ਵਰ੍ਹਾ ਪਿਆ ਚੜ੍ਹਦਾ ਹੈ, ਉਸ ਨੂੰ ਬੀ
ਤਾਂ ਰਸੋਈ ਦਾ ਚੱਜ ਸਿੱਖਿਆ ਲੋੜੀਦਾ
ਹੈ। ਹੁਣ ਤੇ ਅਸੀਂ ਉਸ ਦਾ ਲਾਡ
ਵੇਖਆ, ਓੜਕ ਧੀ ਦਾ ਧਣ ਹੈ ਪਰਾਏ
ਘਰ ਜਾਣਾ ਹੈ। ਆਖਦੇ ਨੇ ਧੀਆਂ ਦੇ
ਦੋ ਜਨਮ ਹੁੰਦੇ ਹਨ। ਜਦ ਸੌਹਰੇ ਜਾਣ