ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਗੀਆਂ ਉੱਥੇ ਪਰਾਈਆਂ ਮਾਂਵਾਂ ਨੇ
ਲਾਡ ਤੇ ਨਹੀਂ ਨਾ ਲਡਾਣਾ। ਜੇਹੜੀਆਂ
ਨਿੱਕੀ ਅਵਸਥਾ ਵਿੱਚ ਰਿੰਨ੍ਹਣ,ਪਕਾਣ,
ਸੀਉਣ, ਪਰੋਣ ਦਾ ਵੱਲ ਨਹੀਂ
ਸਿੱਖਦੀਆਂ, ਸਾਰੀ ਉਮਰ ਆਪ ਦੁਖੀ
ਰਹਿੰਦੀਆਂ ਅਰ ਆਪਣੇ ਸਬੰਧੀਆਂ
ਨੂੰ ਬੀ ਦੁਖੀ ਰੱਖਦੀਆਂ ਹਨ। ਜਦ
ਸੌਹਰੇ ਜਾਂਦੀਆਂ ਹਨ, ਸੱਸਾਂ ਨਨਾਣਾਂ
ਦੇ ਮੇਹਣਿਆਂ ਤੇ ਝਿੜਕਾਂ ਨਾਲ ਅੱਤ
ਦੁਖੀ ਹੁੰਦੀਆਂ ਹਨ। ਕਈ ਸਾਰੀ ਉਮਰ
ਉੱਜੜੀਆਂ ਫਿਰਦੀਆਂ ਹਨ।

ਮੇਲਾ ਰਾਮ---ਬੇਬੇ ਜੀ! ਅਸੀਂ ਉਸਨੂੰ ਕਦ ਅਜੇਹੇ
ਘਰ ਦੇਣ ਲੱਗੇ ਹਾਂ ਕਿ ਜਾਂਦਿਆਂ ਹੀ
ਰੋਟੀ ਪਕਣੀ ਪਵੇਗੀ। ਮੈਂ ਤਾਂ ਵੀਰੋ
ਦਾ ਵਿਆਹ ਕਿਸੇ ਪੜ੍ਹੇ ਲਿਖੇ ਹੋਏ
ਨਾਲ ਜੋ ਆਪ ਖੱਟਣ ਵਾਲਾ ਹੋਵੇ ਕਰ
ਦਿਆਂਗਾ | ਉਸਨੂੰ ਸੱਸਾਂ ਨਨਾਣਾਂ ਦੇ
ਮੇਹਣਿਆਂ ਦੀ ਕੀ ਪਰਵਾਹ ਹੋਊ?
ਅਜੇ ਇਆਣੀ ਨੂੰ ਰੋਟੀ ਪਕਾਣ ਦਾ
ਵਖਤ ਕੀ ਪਾਣਾ ਹੈ, ਸਿਆਣੀ ਹੋਕੇ
ਸਿੱਖ ਲਏਗੀ ॥