ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)


ਤਾਂ ਮੈਥੋਂ ਸੁਣ,ਜੇਹੜੀਆਂ ਸੱਸਾਂ ਨਿਨਾਣਾਂ
ਦੇ ਕੋਲ ਜਾਂਦੀਆਂ ਹਨ, ਉਹ ਭਾਵੇਂ
ਕੁਚੱਜੀਆਂ ਬੀ ਹੋਣ ਕੱਜੀਆਂ ਜਾਂਦੀਆਂ
ਹਨ ਅਤੇ ਸਿੱਖ ਬੀ ਲੈਂਦੀਆਂ ਹਨ।
ਪਰ ਜਿਨ੍ਹਾਂ ਕੱਲੀਆਂ ਦੇ ਸਿਰ ਤੇ ਭਾਰ
ਪੈਣਾ ਹੈ ਉਹ ਤੇ ਸਿੱਖੀਆਂ ਹੋਈਆਂ
ਚਾਹੀਦੀਆਂ ਹਨ। ਨਿੱਕੀ ਅਵਸਥਾ
ਸਿੱਖਣ ਦੀ ਹੈ। ਜਿਨ੍ਹਾਂ ਨੂੰ ਇਸ
ਅਵਸਥਾ ਵਿੱਚ ਬਜਾਰ ਦੀ ਚੀਜ ਖਾਣ
ਦਾ ਚਸਕਾ ਪੈ ਜਾਂਦਾ ਹੈ ਉਹ ਕਦੇ ਬੀ
ਸੁਖੀ ਨਹੀਂ ਰਹਿੰਦੀਆਂ।

ਜੋ ਜਨਾਨੀ ਰਸੋਈ ਕਰਨ ਨਹੀਂ
ਜਾਣਦੀ ਪਰ ਖਾਣ ਦੀ ਚਸਕੋਰ ਹੁੰਦੀ
ਹੈ ਉਹ ਬਜ਼ਾਰ ਦੀਆਂ ਚੀਜਾਂ ਤੇ ਖਰਚ
ਬਹੁਤ ਕਰਦੀ ਹੈ ਪਰ ਅਕਸਰ
ਕੰਗਾਲ ਤੇ ਗਰੀਬ ਰਹਿੰਦੀ ਹੈ,
ਜਿੱਕੁਰ ਕਿਹਾ ਹੈ :-
ਤਿੱਤਰ ਖੰਭੀ ਬੱਦਲੀ,
ਰੰਨ ਮਲਾਈ ਖਾਹ।
ਇਹ ਵੱਸੇ ਉਹ ਉੱਜੜੇ,
ਇਸ ਵਿੱਚ ਸੰਸਾ ਨਾਹ॥