ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਇਸ ਥੋਂ ਛੁੱਟ ਬਾਲ ਬੱਚਿਆਂ
ਵਾਲੀਆਂ ਜਨਾਨੀਆਂ ਨੂੰ ਜੇਕਰ ਭੋਜਨ
ਕਰਨਾ ਨਾ ਆਉਂਦਾ ਹੋਵੇ ਤਾਂ ਟੱਬਰ
ਨਰੋਇਆਂ ਕਿੱਕੁਰ ਰਹ ਸਕਦਾ ਹੈ,
ਕਿਓਂ ਜੋ ਸਰੀਰ ਦੀ ਅਰੋਗਤਾ ਚੰਗੇ
ਅੰਨ ਦੇ ਆਸਰੇ ਹੀ ਹੁੰਦੀ ਹੈ॥

(੯) ਚੰਨ ॥



ਸੰਧਿਆ ਹੋ ਗਈ ਹੈ, ਚਲੋ ਕੋਠੇ ਤੇ ਚੱਲੀਏ।
ਕੋਈ ਕੋਈ ਤ੍ਰੀਮਤਾਂ ਕੋਠੇ ਤੇ ਚੜ੍ਹਦੀਆਂ ਹੀ ਇਕ ਪਾਸੇ
ਝਾਕ ਰਹੀਆਂ ਹਨ। ਲਓ! ਹੁਨ ਇੱਕ ਦੂਜੇ ਨੂੰ
ਰਾਮ ਸਤ ਕਰਨ ਲੱਗ ਪਈਆਂ ਜੇ। ਇਸੇ ਤਰਾਂ ਮਰਦ
ਵੀ ਇਕ ਦੂਸਰੇ ਨੂੰ ਮਿਲ ਰਹੇ ਹਨ ਤੇ ਕੁਝ ਥੋੜਾ
ਬਹੁਤ ਪ੍ਰਸ਼ਾਦ ਵੀ ਵੰਡ ਰਹੇ ਹਨ। ਇਹ ਕਿਉਂ? ਅੱਜ
ਨਵਾਂ ਚੰਨ ਚੜ੍ਹਿਆ ਹੈ॥

ਚਲੋ ਅਸੀਂ ਵੀ ਵੇਖੀਏ। ਕਿਹੀ ਪਤਲੀ ਜਿਹੀ
ਤੰਦ ਹੈ, ਭਲਕੇ ਇਸ ਤੋਂ ਵੱਡਾ ਹੋਵੇਗਾ ਤੇ ਪਰਸੋਂ
ਉਸ ਤੋਂ ਵੀ ਵੱਡਾ ਤੇ ਵਧਦਿਆਂ ਵਧਦਿਆਂ ਪੰਦਰ੍ਹਵੇ
ਦਿਨ ਚੰਨ ਪੂਰਾ ਪੂਰਾ ਗੋਲ ਦਿੱਸੇਗਾ। ਜਿੱਧਰੋਂ ਨਵਾਂ
ਚੰਨ ਦਿੱਸਿਆ ਸੀ ਪੂਰਾ ਚੰਨ ਉਸਦੇ ਸਾਮ੍ਹਨੇ ਪਾਸਿਓ
ਚੜ੍ਹਦਾ ਹੈ॥