ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)


ਪਹਿਲੇ ਦਿਨ ਥੋੜਾ ਚਿਰ ਦਿੱਸ ਕੇ ਛੇਤੀ ਹੀ
ਡੁੱਬ ਜਾਂਦਾ ਹੈ, ਦੂਜੇ ਦਿਨ ਉਸ ਤੋਂ ਕੁਝ ਬਹੁਤ ਚਿਰ
ਦਿੱਸਦਾ ਰਹਿੰਦਾ ਹੈ। ਇਸ ਤਰ੍ਹਾਂ ਹੁੰਦਿਆਂ ਹੁੰਦਿਆਂ
ਪੰਦਰ੍ਹਵੀਂ ਰਾਤੇ ਸਾਰੀ ਰਾਤ ਦਾ ਪੂਰਾ ਚੰਨ ਹੁੰਦਾ ਹੈ।
ਇਸ ਨੂੰ ਪੂਰਨਮਾਸ਼ੀ ਦੀ ਰਾਤ ਆਖਦੇ ਹਨ॥

ਜਦ ਅਗਲਾ ਦਿਨ ਆਉਂਦਾ ਹੈ ਤਾਂ ਇਸ ਨੂੰ
ਘਾਟਾ ਪੈਣ ਲੱਗ ਪੈਂਦਾ ਹੈ, ਤੇ ਚੜ੍ਹਨ ਵੀ ਚਿਰਕਾ
ਲੱਗ ਪੈਂਦਾ ਹੈ। ਓੜਕ ਨੂੰ ੨੬ ਵੇਂ ਦਿਨ ਬਿਲਕੁਲ
ਛਪ ਜਾਂਦਾ ਹੈ, ਤੇ ਸਾਰੀ ਰਾਤ ਹਨੇਰੀ ਹੋ ਜਾਂਦੀ ਹੈ।
ਹੱਥ ਪਸਾਰਿਆ ਨਹੀਂ ਦਿੱਸਦਾ। ਉਸ ਦਿਨ ਮੱਸਿਆ
ਹੁੰਦੀ ਹੈ ਪਰ ਤਾਰੇ ਮੌਜ ਬਨਾ ਛਡਦੇ ਜੇ, ਕੇਹੇ ਝਮ ਝਮ
ਕਰਦੇ ਨੇ। ਜੇ ਬੱਦਲਾਂ ਕਰਕੇ ਇਹ ਬੀ ਕਦੇ ਛ੫
ਜਾਂਦੇ ਹਨ ਤਾਂ ਜੀ ਕਾਹਲਾ ਪਿਆ ਪੈਂਦਾ ਹੈ। ਅੱਜ ਤਾਰੇ
ਕਿਉਂ ਬਹੁਤ ਝਮ ਝਮ ਕਰਦੇ ਹਨ? ਚੰਨ- ਜੋ
ਨਾ ਹੋਇਆ

(੧੦) ਵੇਲੇ ਸਿਰ ਕੰਮ ਕਰਨਾ ॥


ਸਾਨੂੰ ਵੇਲੇ ਸਿਰ ਕੰਮ ਕਰਨਾ ਚਾਹੀਦਾ ਹੈ। ਇੱਕ ਮਿਨਟ ਦੀ ਅਵੇਰ ਬੀ ਕਿਸੇ ਵੇਲੇ ਸਾਡਾ।