ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)


ਕੰਮ ਵਿਗਾੜ ਦੇਂਦੀ ਹੈ। ਅੰਗ੍ਰੇਜ਼ ਲੋਕ ਨੇ ਸਭਨਾਂ
ਕੰਮਾਂ ਦੇ ਵੇਲੇ ਠਰ੍ਹਾਏ ਹੋਏ ਹਨ ਅਤੇ ਉਹ ਹਰ ਕੰਮ
ਉੱਸੇ ਵੇਲੇ ਕਰਦੇ ਹਨ ਜੋ ਉਸ ਲਈ ਠਰ੍ਹਾਇਆ
ਹੋਵੇ। ਖਾਣ ਵੇਲੇ ਖਾਂਦੇ ਹਨ, ਸੌਣ ਵੇਲੇ ਸੌਂਦੇ ਹਨ,
ਕੰਮਾਂ ਵੇਲੇ ਕੰਮ ਕਰਦੇ ਹਨ। ਸਾਡੇ ਵਾਕਰ ਨਹੀਂ,
ਜੇ ਅੱਜ ਦਿਨ ਚੜ੍ਹਦਿਆਂ ਹੀ ਰੋਟੀ ਖਾ ਲਈ ਤੇ
ਕਲ ਦੁਪਹਿਰ ਕਰ ਦਿੱਤੀ। ਇੱਕ ਦਿਨ ਛੇ ਬਜੇ
ਉੱਠੇ ਅਤੇ ਦੂਜੇ ਦਿਨ ਅੱਠ ਬਜੇ। ਜੋ ਰੌ ਉਤੇ
ਆਏ ਤਾਂ ਸਾਰਾ ਦਿਨ ਕੰਮ ਕਰਦੇ ਰਹੇ। ਜੇ ਨਾ
ਜੀ ਕੀਤਾ ਤਾਂ ਕੰਮ ਨੂੰ ਹੱਥ ਹੀ ਨਾ ਲਾਇਆ ਗੱਪਾਂ
ਮਾਰਣ ਲੱਗੇ ਤਾਂ ਕਈ ਘੰਟੇ ਇਸ ਤਰ੍ਹਾਂ ਬਿਤਾ
ਦਿੱਤੇ। ਹੁੱਕਾ ਪੀਦਿਆਂ ਹੀ ਅੱਧੀ ਦਿਹਾੜੀ ਗੁਆਂ
ਦਿੱਤੀ। ਫੇਰ ਜੇ ਕਿਤੇ ਇਕੱਠ ਹੋਵੇ ਅਤੇ ਚਾਰ ਬਜੇ
ਆਉਣ ਲਈ ਲੋਕਾਂ ਨੂੰ ਕਿਹਾ ਜਾਵੇ ਤਾਂ ਉਹ
ਪੰਜ ਛੇ ਬਜੇ ਮਸਾਂ ੨ ਆਉਣਗੇ। ਇਹ ਵੀ ਇੱਕ
ਤਰ੍ਹਾਂ ਦਾ ਝੂਠ ਹੈ, ਕਿਉਂ ਜੋ ਕਹਿਣਾ ਕਿਸੇ ਵੇਲੇ ਅਤੇ
ਆਓਣਾ ਕਿਸੇ ਵੇਲੇ॥

ਰੇਲ ਨੇ ਸਾਡੇ ਦੇਸ ਦਿਆਂ ਲੋਕਾਂ ਨੂੰ ਵੇਲੇ ਸਿਰ
ਕੰਮ ਕਰਨਾ ਕੁਝ ਕੁਝ ਸਿਖਾਇਆ ਹੈ। ਕਿਉਂ ਜੋ
ਸਭਨਾਂ ਰੇਲਾਂ ਦੇ ਵੇਲੇ ਠਰ੍ਹਾਏ ਹੋਏ ਹਨ। ਜੇ ਵੇਲਾ
ਖੁੰਝ ਜਾਏ ਤਾਂ ਰੇਲੋਂ ਰਹਿ ਜਾਈਦਾ ਹੈ। ਯੱਕੇ, ਬੱਘੀ