ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਵਾਲਿਆਂ ਵਾਂਗਰ ਰੇਲ ਵਾਲੇ ਕਿਸੇ ਦੀ ਖਾਤਰ ਗੱਡੀ
ਨੂੰ ਨਹੀਂ ਅਟਕਾਉਂਦੇ ਭਾਵੇਂ ਇਕ ਭੀ ਰਾਹੀ ਨ ਹੋਵੇ
ਗੱਡੀ ਨੇ ਵੇਲੇ ਸਿਰ ਹੀ ਟੁਰਨਾ ਹੈ। ਜੇ ਇਹ ਨਾਂ
ਕਰਨ ਅਤੇ ਜਦੋਂ ਮਨ ਵਿੱਚ ਆਏ ਟੋਰ ਦੇਣ ਤਾਂ
ਰੋਜ ਟਾਕਰੇ ਹੋਣ ਅਤੇ ਕਈਆਂ ਜੀਆਂ ਦਾ ਘਾਤ ਅਤੇ
ਮਾਲ ਦਾ ਜਾਨ ਹੋਵੇ॥
ਸਾਨੂੰ ਹਰ ਕੰਮ ਵਿੱਚ ਵੇਲੇ ਦਾ ਧਿਆਨ ਉਸੇ
ਤਰ੍ਹਾਂ ਰੱਖਣਾ ਚਾਹੀਦਾ ਹੈ ਜਿੱਕੁਰ ਰੇਲ ਵਿੱਚ ਰੱਖਦੇ
ਹਾਂ। ਜੇ ਅਸੀਂ ਇਸ ਗੱਲ ਉੱਤੇ ਪੱਕੇ ਰਹਾਂਗੇ ਤਾਂ
ਸਾਰੇ ਕੰਮ ਪੂਰੇ ਅਤੇ ਚੰਗੀ ਤਰ੍ਹਾਂ ਹੋਣਗੇ ਅਤੇ
ਸਮਾਂ ਬੀ ਬਿਰਥਾ ਨਾ ਗੁਆਂਵਾਂਗੇ। ਹੇ ਕੁੜੀਓ! ਜਿਸ
ਤਰ੍ਹਾਂ ਸਕੂਲ ਵਿੱਚ ਹਰ ਪੜ੍ਹਾਈ ਦਾ ਵੇਲਾ ਹੈ। ਉਸੇ
ਤਰ੍ਹਾਂ ਘਰ ਵਿੱਚ ਬੀ ਹੋਣਾ ਚਾਹੀਦਾ ਹੈ॥

ਦੋਹਰਾ ॥


ਵੇਲੇ ਸਿਰ ਸਬ ਕੰਮ ਕਰ, ਨਾਂ ਕਰ ਕਦੇ ਅਵੇਰ
ਇੱਕ ਬਾਰ ਜੋ ਬੀਤਿਆ, ਸਮਾਂ ਨ ਆਵੇ ਫੇਰ